ਸੇਵਾ ਕੇਂਦਰ ਬਣੇ ਲੋਕਾਂ ਲਈ ਸਿਰਦਰਦ, ਤਿੰਨ-ਤਿੰਨ ਮਹੀਨੇ ਤੱਕ ਲੋਕ ਹੋ ਰਹੇ ਖੱਜਲ ਖੁਆਰ - ਪੰਜਾਬ ਸਰਕਾਰ
ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰ ਬਣਾਏ ਗਏ ਸਨ ਲੋਕਾਂ ਦੀ ਮਦਦ ਲਈ ਕਿ ਲੋਕਾਂ ਦਾ ਕੰਮ ਜਲਦ ਹੋ ਸਕੇ ਪਰ ਸਰਕਾਰ ਬਦਲੀ ਅਤੇ ਮੌਜੂਦਾ ਸਰਕਾਰ ਨੇ ਕਈ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਅਤੇ ਜੋ ਹੁਣ ਚੱਲ ਰਹੇ ਹਨ ਉਹ ਲੋਕਾਂ ਦੇ ਲਈ ਸਿਰਦਰਦ ਬਣੇ ਹੋਏ ਹਨ। ਲੋਕਾਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਦੋ-ਦੋ ਮਹੀਨੇ ਤੱਕ ਨਹੀਂ ਹੋ ਰਿਹਾ ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸੇਵਾ ਕੇਂਦਰ ਸਹੀ ਤਰੀਕੇ ਨਾਲ ਚਲਾਏ ਜਾਣ ਤਾਂ ਕਿ ਲੋਕ ਆਪਣਾ ਕੰਮ ਕਰਵਾ ਸਕਣ ਅਤੇ ਉਹ ਕੰਮ ਜਲਦੀ ਹੋ ਸਕੇ।