ਹੁਸ਼ਿਆਰਪੁਰ ’ਚ ਬੰਦ ਦਾ ਕਿਹੋ ਜਿਹਾ ਰਿਹਾ ਅਸਰ, ਦੇਖੋ...
ਹੁਸ਼ਿਆਰਪੁਰ: ਮਹਿੰਗਾਈ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦੇ ਮੱਦੇਨਜ਼ਰ ਜੇਕਰ ਗੱਲ ਹੁਸ਼ਿਆਰਪੁਰ ਦੀ ਕਰੀਏ ਤਾਂ ਬੰਦ ਦਾ ਅਸਰ ਨਾਮਾਤਰ ਦੇਖਣ ਨੂੰ ਮਿਲਿਆ। ਇਸ ਸੰਬੰਧੀ ਜਦੋਂ ਹੁਸ਼ਿਆਰਪੁਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਕੇਂਦਰ ਦੀ ਸਰਕਾਰ ਵੱਲੋਂ ਗੈਸ ਸਿਲੰਡਰ ਹੋਵੇ ਜਾਂ ਤੇਲ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ ਜਿਸ ਨਾਲ ਆਮ ਵਰਗ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੁਰਿੰਦਰ ਨੇ ਦੱਸਿਆ ਕਿ ਉਹ ਵੇਰਕਾ ਚੋਂ ਰਿਟਾਇਰ ਹੋਇਆ ਹੈ ਜਿਸ ਦੀ ਪੈਨਸ਼ਨ 2 ਹਜ਼ਾਰ ਦੇ ਕਰੀਬ ਹੈ ਉਸ ਨਾਲ ਉਸਦੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ।