ਪੰਜਾਬ

punjab

By

Published : Mar 10, 2021, 7:28 PM IST

ETV Bharat / videos

ਅਕਲਪੁਰ ’ਚ ਐਨਆਰਆਈ ਨੇ ਵੰਡੇ ਸਕੂਲ ਬੈਗ, ਸੈਨੇਟਾਈਜ਼ਰ ਅਤੇ ਮਾਸਕ

ਜਲੰਧਰ: ਫਿਲੌਰ ਦੇ ਪਿੰਡ ਅਕਲਪੁਰ ਵਿੱਚ ਐਨਆਰਆਈ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ’ਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਸਕੂਲ ਬੈਗ ਅਤੇ ਕੋਰੋਨਾ ਤੋਂ ਬਚਣ ਲਈ ਮਾਸਕ ਸੈਨੀਟਾਈਜ਼ਰ ਵੰਡੇ ਗਏ। ਮਾਸਟਰ ਬੂਟਾ ਰਾਮ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ 'ਤੇ ਕੁਝ ਰਕਮ ਭੇਜੀ ਸੀ, ਜਿਸ ਸਦਕਾ ਸਕੂਲ ਬੈਗ ਅਤੇ ਕਰੋਨਾ ਤੋਂ ਬਚਾਓ ਲਈ ਮਾਸਕ ਅਤੇ ਹੋਰ ਸਾਮਾਨ ਵੰਡਿਆ ਗਿਆ। ਇਸ ਮੌਕੇ ਸਕੂਲ ਇੰਚਾਰਜ ਨੀਰੂ ਸਹਿਗਲ ਨੇ ਬੂਟਾ ਰਾਮ ਦੇ ਬੇਟੇ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਨਆਰਆਈ ਵੀਰਾਂ ਦੇ ਸਹਿਯੋਗ ਸਦਕਾ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਵੀ ਪੜ੍ਹਾਈ ’ਚ ਸਹਾਇਤਾ ਮਿਲਦੀ ਹੈ ਤੇ ਉਹ ਆਪਣੀ ਜ਼ਿੰਦਗੀ ’ਚ ਕਾਮਯਾਬ ਹੁੰਦੇ ਹਨ।

ABOUT THE AUTHOR

...view details