ਸੰਤ ਸੀਚੇਵਾਲ ਨੇ ਸਨਮਾਨ ਲੈਣ ਤੋਂ ਕੀਤਾ ਇਨਕਾਰ - 550 ਸਾਲਾ ਪ੍ਰਕਾਸ਼ ਪੁਰਬ
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਤਨਾਤਪੁਰ ਲੋਧੀ ਵਿੱਚ ਲਗੇ ਲੰਗਰ ਅਤੇ ਟੈਂਟ-ਹਾਊਸ ਦਾ ਪਾਣੀ ਪਵਿੱਤਰ ਵੇਈਂ ਵਿੱਚ ਜਾਣ ਨੂੰ ਲੈ ਕੇ ਸੰਤ ਸੀਚੇਵਾਲ ਨੇ ਸਰਕਾਰ ਦੀ ਸਾੜੀ ਕਾਰਗੁਜ਼ਾਰੀ ਵਿਰੁੱਧ ਨਾਰਾਜ਼ਗੀ ਪ੍ਰਗਟਾਈ ਹੈ। ਸਰਕਾਰ ਵੱਲੋਂ ਬਦ-ਇੰਤਜ਼ਾਮੀ ਦੇ ਚੱਲਦਿਆਂ ਸੰਤ ਸੀਚੇਵਾਲ ਨੇ ਸਨਮਾਨ ਸਮਾਰੋਹ ਵਿੱਚ ਵੀ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਪਵਿੱਤਰ ਵੇਈਂ ਦਾ ਸਨਮਾਨ ਨਹੀਂ ਕਰਦੀ ਉਨ੍ਹਾਂ ਤੋਂ ਉਹ ਖ਼ੁਦ ਸਨਮਾਨ ਨਹੀਂ ਲੈਣਾ ਚਾਹੁੰਦੇ।