ਪੰਜਾਬ

punjab

By

Published : Apr 9, 2020, 6:47 PM IST

ETV Bharat / videos

ਰਿਕਸ਼ੇ 'ਤੇ ਲੋਕਾਂ ਨੂੰ ਰਾਸ਼ਨ ਵੰਡਣ ਵਾਲੇ ਥਾਣੇਦਾਰ ਸੰਜੀਵ ਕੁਮਾਰ ਨੂੰ ਸਰਕਾਰ ਕਰੇਗੀ ਸਨਮਾਨਿਤ

ਅੰਮ੍ਰਿਤਸਰ: ਥਾਣਾ ਕੋਟ ਖ਼ਾਲਸਾ ਵਿੱਚ ਤਾਇਨਾਤ ਐੱਸਐੱਚਓ ਸੰਜੀਵ ਕੁਮਾਰ ਨੂੰ ਉਨ੍ਹਾਂ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ਬਦਲੇ ਸਨਮਾਨਤ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ। ਉਨ੍ਹਾਂ ਇਹ ਸਨਮਾਨ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਮਾਨਵ ਸੇਵਾ ਬਦਲੇ ਦਿੱਤਾ ਜਾਵੇਗਾ। ਇਸ ਮੌਕੇ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਸਨਮਾਨ ਲਈ ਉਹ ਉੱਚ ਅਧਿਕਾਰੀਆਂ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਆਪਣੇ ਵੱਲੋਂ ਕੀਤੇ ਕੰਮ ਨੂੰ ਆਪਣੀ ਟੀਮ ਦਾ ਕੰਮ ਕਰਾਰ ਦਿੰਦੇ ਹੋਏ ਇਹ ਸਨਮਾਨ ਵੀ ਆਪਣੀ ਪੂਰੀ ਟੀਮ ਨੂੰ ਸਮਰਪਿਤ ਕੀਤਾ।

ABOUT THE AUTHOR

...view details