ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰੀ ਕੰਮਕਾਜ ਰੱਬ ਆਸਰੇ
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰੀ ਕੰਮਕਾਜ ਰੱਬ ਆਸਰੇ ਚੱਲ ਰਿਹਾ ਹੈ, ਹਾਲਾਂਕਿ ਸਾਲਾਨਾ ਪ੍ਰੀਖਿਆਵਾਂ ਸਿਰ 'ਤੇ ਹਨ ਪਰ ਬੋਰਡ ਦੇ ਚੇਅਰਮੈਨ ਸਮੇਤ ਸਕੱਤਰ ਕੰਟਰੋਲਰ ਪ੍ਰੀਖਿਆਵਾਂ ਡਾਇਰੈਕਟਰ ਅਕਾਦਮਿਕ ਆਦਿ ਮਹੱਤਵਪੂਰਨ ਅਹੁਦਿਆਂ ਦਾ ਕੰਮਕਾਜ ਦੂਜੇ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਸਾਰਿਆ ਜਾ ਰਿਹਾ ਹੈ। ਵਾਈਸ ਚੇਅਰਮੈਨ ਦੇ ਅਹੁਦੇ ਦੀ ਮਿਆਦ ਇਸ 13 ਜਨਵਰੀ ਨੂੰ ਖ਼ਤਮ ਹੋਣ ਜਾ ਰਹੀ ਹੈ। ਵਿੱਤ ਵਿਕਾਸ ਅਫ਼ਸਰ ਦੀ ਆਸਾਮੀ ਪਹਿਲਾਂ ਹੀ ਖ਼ਤਮ ਕਰ ਦਿੱਤੀ ਗਈ ਹੈ। ਫਿਲਹਾਲ ਮੌਜੂਦਾ ਸਮੇਂ ਵਿੱਚ ਅਕਾਊਂਟ ਦਾ ਵਾਧੂ ਚਾਰਜ ਵੀ ਸੰਯੁਕਤ ਸਕੱਤਰ ਨੂੰ ਦਿੱਤਾ ਗਿਆ ਹੈ। ਕਲਰਕਾਂ ਦੀਆਂ ਲਗਭਗ 90 ਫ਼ੀਸਦੀ ਅਸਾਮੀਆਂ ਖਾਲੀ ਪਈਆਂ ਹਨ।