ਪੰਜਾਬ ਕਰਫਿਊ: ਮਲੇਰਕੋਟਲਾ ਵਾਸੀਆਂ ਨੇ ਘਰਾਂ 'ਚ ਰਹਿਣ ਨੂੰ ਦਿੱਤੀ ਤਰਜ਼ੀਹ
ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਸੂਬੇ 'ਚ ਕਰਫਿਊ ਲਾਇਆ ਹੋਇਆ ਹੈ। ਕਰਫਿਊ ਦੇ ਚਲਦੇ ਹੋਏ ਮਲੇਰਕੋਟਲਾ ਸ਼ਰਿਹ ਵਿੱਚ ਸੁੰਨ ਪਸਰੀ ਹੋਈ ਦਿਖਾਈ ਦਿੱਤੀ। ਆਮ ਲੋਕਾਂ ਨੇ ਇਸ ਮੌਕੇ ਘਰਾਂ ਵਿੱਚ ਰਹਿਣ ਨੂੰ ਹੀ ਪਹਿਲ ਦਿੱਤੀ ਹੈ। ਇਸ ਬਾਰੇ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰਫਿਊ ਦੌਰਾਨ ਮਲੇਰਕੋਟਲਾ ਵਾਸੀ ਪੁਲਿਸ ਨੂੰ ਪੂਰਨ ਸਹਿਯੋਗ ਦੇ ਰਹੇ ਹਨ। ਇਸ ਮੌਕੇ ਸਮਾਜ ਸੇਵੀਆਂ ਨੇ ਪੁਲਿਸ ਅਤੇ ਪੱਤਰਕਾਰਾਂ ਲਈ ਸੈਨੀਟਾਈਜ਼ਰ (ਰੋਘਾਣੂ-ਰੋਕੂ)ਅਤੇ ਚਾਹ ਦਾ ਪ੍ਰਬੰਧ ਕੀਤਾ ਹੋਇਆ ਹੈ।