ਪੰਜਾਬ

punjab

By

Published : Dec 28, 2020, 1:19 PM IST

ETV Bharat / videos

ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਨੇ 4 ਜਨਵਰੀ ਨੂੰ ਕੀਤਾ ਹੜਤਾਲ ਦਾ ਐਲਾਨ

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਿਛਲੇ 10 ਮਹੀਨੀਆਂ ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਬੰਦ ਹੈ। ਮੁੜ ਕੋਰਟ 'ਚ ਫਿਜ਼ੀਕਲ ਹੇਅਰਿੰਗ ਸ਼ੁਰੂ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਦੱਸਦੇ ਹੋਏ ਵਕੀਲ ਚੰਚਲ ਸਿੰਘ ਨੇ ਕਿਹਾ ਕਿ ਕੋਰੋਨਾ ਕਾਲ 'ਚ ਵਕੀਲ ਤੇ ਕੋਰਟ ਦੇ ਸਟਾਫ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਹਾਈਕੋਰਟ ਦੀ ਐਡਮੀਨੀਸਟ੍ਰੇਟਿਵ ਕਮੇਟੀ ਨੇ 4 ਜਨਵਰੀ ਤੋਂ ਕੋਰਟ ਖੋਲ੍ਹਣ ਦਾ ਫੈਸਲਾ ਕੀਤਾ ਸੀ, ਜਿਸ ਨੂੰ ਕਿ ਨਵੇਂ ਕੋਰੋਨਾ ਵਾਇਰਸ ਦੇ ਕਾਰਨ 24 ਦਸੰਬਰ ਨੂੰ ਨੋਟਿਸਫੀਕੇਸ਼ਨ ਜਾਰੀ ਕਰ ਰੱਦ ਕਰ ਦਿੱਤਾ ਗਿਆ। ਇਸ ਲਈ ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਨੇ 4 ਜਨਵਰੀ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਕਿਉਂਕਿ ਅਜੇ ਤੱਕ ਕੋਰਟ 'ਚ 3,73,239 ਮਾਮਲੇ ਪੈਂਡਿੰਗ ਹਨ ਤੇ ਇਕਦਮ ਕੰਮ ਆਉਣ ਨਾਲ ਲੋਕਾਂ ਨੂੰ ਇਨਸਾਫ ਨਹੀਂ ਮਿਲ ਸਕੇਗਾ।

ABOUT THE AUTHOR

...view details