ਬਟਾਲਾ ਧਮਾਕੇ ਤੋਂ ਬਾਅਦ ਸੰਨੀ ਦਿਓਲ ਵਿਰੁੱਧ ਲੋਕਾਂ ਨੇ ਕੱਢੀ ਭੜਾਸ
ਗੁਰਦਾਸਪੁਰ: ਬਟਾਲਾ ਦੀ ਪਟਾਕਾ ਫ਼ੈਕਟਰੀ ਵਿੱਚ ਧਮਾਕੇ ਤੋਂ ਬਾਅਦ ਲੋਕਾਂ ਦਾ ਗੁੱਸਾ ਆਪਣੇ ਹਲਕੇ ਦੇ ਸਾਂਸਦ ਸੰਨੀ ਦਿਓਲ 'ਤੇ ਨਿਕਲ ਰਿਹਾ ਹੈ। ਲੋਕਾਂ ਮੁਤਾਬਕ ਜੇ ਸੰਨੀ ਦਿਓਲ ਮੁਸੀਬਤ ਦੇ ਵੇਲੇ ਲੋਕਾਂ ਦੀ ਮਦਦ ਨਹੀਂ ਕਰਨਗੇ ਤਾਂ ਉਹ ਚੋਣਾਂ 'ਚ ਖੜ੍ਹੇ ਹੀ ਕਿਉਂ ਹੋਏ ਸਨ। ਲੋਕਾਂ ਨੇ ਕਿਹਾ, "ਅਸੀਂ ਵੋਟਾਂ ਸੰਨੀ ਦਿਓਲ ਨੂੰ ਪਾਈਆਂ ਹਨ ਨਾ ਕਿ ਉਨ੍ਹਾਂ ਦੇ ਪੀਏ ਗੁਰਪ੍ਰੀਤ ਸਿੰਘ ਪਲਹੇੜੀ ਨੂੰ, ਜੇ ਅੱਜ ਉਹ ਸਾਡੇ ਨਾਲ ਮੁਸੀਬਤ 'ਚ ਖੜ੍ਹੇ ਨਹੀਂ ਹੁੰਦੇ ਹਨ ਤਾਂ ਇਸ ਬਾਰੇ ਭਾਜਪਾ ਸਰਕਾਰ ਜਿੰਮੇਵਾਰ ਹੈ, ਜਿਨ੍ਹਾਂ ਨੇ ਫ਼ਿਲਮੀ ਸਿਤਾਰਿਆਂ ਨੂੰ ਸਾਡੀ ਦੇਖ-ਰੇਖ ਲਈ ਹਲਕੇ 'ਚ ਖੜ੍ਹਾ ਕੀਤਾ।" ਦੱਸਣਯੋਗ ਹੈ ਕਿ ਇਸ ਹਾਦਸੇ 23 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੱਦ ਕਿ 20 ਤੋਂ ਵੱਧ ਗੰਭੀਰ ਜਖ਼ਮੀ ਹਨ। ਦੂਜੇ ਪਾਸੇ ਪੰਜਾਬ ਸਰਕਾਰ ਕੇਂਦਰੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਰੰਧਾਵਾ ਦੇਰ ਰਾਤ ਤੋਂ ਹੀ ਪੀੜਤਾਂ ਦੀ ਸਾਰ ਲੈਣ ਹਸਪਤਾਲ ਪਹੁੰਚੇ ਹੋਏ ਹਨ।
Last Updated : Sep 5, 2019, 10:49 AM IST