ਪੰਚਾਇਤ ਮੈਂਬਰ 'ਤੇ ਨਜਾਇਜ਼ ਮਾਈਨਿੰਗ ਦੇ ਇਲਜ਼ਾਮ
ਹੁਸ਼ਿਆਰਪੁਰ:ਪਿੰਡ ਖੈਰੜ ਰਾਵਲਬਸੀ ਦੇ ਵਾਸੀਆਂ ਨੇ ਪਿੰਡ ਦੇ ਪੰਚ ਉਤੇ ਮਾਈਨਿੰਗ (Mining)ਕਰਨ ਦੇ ਇਲਜ਼ਾਮ ਲਗਾਏ ਹਨ।ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਡਾ.ਰਾਜ ਕੁਮਾਰ ਦਾ ਨਜ਼ਦੀਕੀ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਸਸੀ ਭਾਈਚਾਰੇ (SC community)ਨੂੰ ਕੂੜਾ ਸੁੱਟਣ ਲਈ ਦਿੱਤੀ ਗਈ ਜਗ੍ਹਾ ਉਤੇ ਪਿੰਡ ਦੇ ਮੌਜੂਦਾ ਪੰਚ ਵੱਲੋਂ ਜੇਸੀਬੀ ਮਸ਼ੀਨ ਲਗਾ ਕੇ ਨਜਾਇਜ਼ ਅਤੇ ਧੱਕੇਸ਼ਾਹੀ ਨਾਲ ਮਾਈਨਿੰਗ ਕੀਤੀ ਗਈ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 30 ਟਰਾਲੀਆਂ ਮਿੱਟੀ ਦੀਆਂ ਚੁੱਕ ਲਈਆ ਹਨ।ਉਧਰ ਬੀਡੀਪੀਓ ਧਰਮਪਾਲ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਆਈ ਸੀ ਪਰ ਹੜਤਾਲ ਹੋਣ ਕਰਕੇ ਕੰਮ ਰੁਕਿਆ ਪਿਆ ਹੈ।ਉਨ੍ਹਾਂ ਕਿਹਾ ਜਿਵੇ ਹੀ ਹੜਤਾਲ ਖਤਮ ਹੋਵੇਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।