ਦਿੱਲੀ 'ਚ ਹੁੰਦੀ ਸ਼ਰੇਆਮ ਚੋਰੀ, ਪੁਲਿਸ ਸੁੱਤੀ - area of Delhi
ਨਵੀਂ ਦਿੱਲੀ: ਮਹਾਂਵੀਰ ਨਗਰ ਇਲਾਕੇ ਵਿੱਚ 3 ਅਗਸਤ ਨੂੰ ਸਵੇਰੇ 5 ਵਜੇ ਦੇ ਕਰੀਬ ਚੋਰਾਂ ਨੇ 2 ਦੁਕਾਨਾਂ ਲੁੱਟ ਲਈਆਂ। ਚੋਰਾਂ ਨੇ ਪਹਿਲਾਂ ਦੁਕਾਨਾਂ ਦੇ ਸ਼ਟਰਾਂ ਦੇ ਤਾਲੇ ਤੋੜੇ, ਫਿਰ ਨਕਦੀ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਚੋਰਾਂ ਨੇ ਇਥੇ ਰਤਨ ਡੇਅਰੀ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਆਪਣੀ ਕਾਰ ਡੇਅਰੀ ਦੇ ਸਾਹਮਣੇ ਪਾਰਕ ਕੀਤੀ, ਫਿਰ ਦੁਕਾਨ ਦੇ ਫਰਿੱਜ ਵਿੱਚ ਰੱਖਿਆ ਦੁੱਧ, ਦਹੀ, ਪਨੀਰ, ਮੱਖਣ ਚੋਰੀ ਕਰ ਲੈ ਗਏ। ਮਾਮਲੇ ਦੀ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਈ ਹੈ। ਫਿਲਹਾਲ ਇਸ ਮਾਮਲੇ ਵਿੱਚ ਡੇਅਰੀ ਮਾਲਕ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ।