ਸ਼੍ਰੀ ਮੁਕਤਸਰ ਸਾਹਿਬ 'ਚ ਗੈਰ ਸਿਆਸੀ ਸੰਗਠਨਾਂ ਤੇ ਨੌਜਵਾਨਾਂ ਦੇ ਨਾਮ ਰਿਹਾ "ਭਾਰਤ ਬੰਦ"
ਸ਼੍ਰੀ ਮੁਕਤਸਰ ਸਾਹਿਬ: ਕਿਸਾਨ ਸੰਗਠਨਾਂ ਦੁਆਰਾ 8 ਦਸੰਬਰ ਦੇ ਦਿੱਤੇ "ਭਾਰਤ ਬੰਦ" ਦੇ ਸੱਦੇ ਨੂੰ ਸ਼੍ਰੀ ਮੁਕਤਸਰ ਸਾਹਿਬ ’ਚ ਵੱਡਾ ਹੁੰਗਾਰਾ ਮਿਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਿੰਮੀ ਫੱਤਣਵਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ, ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਪਾਵੇਗਾ। ਕਿਉਂਕਿ ਪੰਜਾਬ ਨੇ ਕਦੇ ਵੀ ਕੇਂਦਰ ਦੀ ਗੁਲਾਮੀ ਨਹੀਂ ਮੰਨੀ ਸਗੋਂ ਪੰਜਾਬੀ ਨੇ ਹਰ ਜੰਗ ’ਚ ਜਿੱਤੀ ਹੈ, ਹੁਣ ਤਾਂ ਪੂਰਾ ਦੇਸ਼ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਸ਼ਹਿਰ ਦੇ ਵਿਦਿਅਕ ਅਦਾਰੇ, ਦੁਕਾਨਾਂਂ ਸਮੇਤ ਸਾਰੇ ਨਿੱਜੀ ਸੰਸਥਾਵਾਂ ਆਪਣੀ ਨਿੱਜੀ ਸਹਿਮਤੀ ਨਾਲ ਇਸ ਬੰਦ ਵਿੱਚ ਸ਼ਾਮਲ ਹੋਏ।