ਵਿਧਾਇਕ ਨੇ ਰੱਖਿਆ ਮੰਡੀ ਗੋਬਿੰਦਗੜ੍ਹ ਵਿਖੇ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ
ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਥੇ ਪੈਂਦੀ ਲੋਹਾ ਨਗਰੀ ਮੰਡੀ ਗੋਬਿੰਦਗੜ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਰੇਲਵੇ ਓਵਰਬ੍ਰਿਜ ਦੀ ਮੰਗ ਅਖੀਰ ਪੂਰੀ ਹੋਣ ਜਾ ਰਹੀ ਹੈ। ਰੇਲਵੇ ਓਵਰਬ੍ਰਿਜ ਦੀ ਉਸਾਰੀ ਕਾਰਜ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਅੱਜ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਰੱਖਿਆ। ਵਿਧਾਇਕ ਨੇ ਕਿਹਾ ਕਿ 790 ਮੀਟਰ ਲੰਬੇ ਇਸ ਪਲ ਉੱਤੇ ਕਰੀਬ 42 ਕਰੋੜ ਰੁਪਏ ਖ਼ਰਚ ਹੋਣਗੇ, ਜਿਸ ਨੂੰ ਲੋਕ ਉਸਾਰੀ ਵਿਭਾਗ ਦੀ ਏਜੰਸੀ ਤਿਆਰ ਕਰੇਗੀ। ਤਿੰਨ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਆਏ ਭਾਰਤ ਭੂਸ਼ਨ ਆਸ਼ੂ ਦੇ ਬਿਆਨ ਦੇ ਸਬੰਧੀ ਪੁੱਛੇ ਗਏ ਸਵਾਲ ਨੂੰ ਵਿਧਾਇਕ ਨੇ ਗ਼ਲਤ ਦੱਸਦੇ ਹੋਏ ਇਸ ਉੱਤੇ ਕੁੱਝ ਬੋਲਣ ਤੋਂ ਮਨਾ ਕੀਤਾ।