ਆੜ੍ਹਤੀਆਂ ਦੀ ਮੁੱਖ ਮੰਤਰੀ ਨੂੰ ਅਪੀਲ, ਛੇਤੀ ਦਿੱਤੀ ਜਾਵੇ ਬਕਾਇਆ
ਰੂਪਨਗਰ: ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਮੰਡੀਆਂ ਵਿੱਚ ਖ਼ਾਸ ਇੰਤਜ਼ਾਮ ਕੀਤੇ ਹਨ ਤੇ ਕਿਸਾਨ ਆਪਣੀ ਰੋਜ਼ਾਨਾ ਕਣਕ ਦੀ ਫਸਲ ਵੇਚ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਵਿੱਚ ਆੜ੍ਹਤੀਆਂ ਦਾ ਮੁੱਖ ਰੋਲ ਹੁੰਦਾ ਹੈ ਜੋ ਕਿਸਾਨਾਂ ਦੇ ਵਿੱਚ ਸਭ ਤੋਂ ਅਹਿਮ ਕੜੀ ਆੜ੍ਹਤੀ ਹੁੰਦੇ ਹਨ ਜੇਕਰ ਕਿਸੇ ਕਿਸਾਨ ਨੂੰ ਆਪਣੀ ਫ਼ਸਲ ਬਾਰੇ ਜਾਂ ਘਰ ਦੇ ਵਿੱਚ ਸੁੱਖ ਦੁੱਖ ਵੇਲੇ ਕੁਝ ਪੈਸੇ ਦੀ ਲੋੜ ਪੈ ਜਾਵੇ ਤਾਂ ਉਹ ਆੜ੍ਹਤੀ ਤੋਂ ਆ ਕੇ ਲੈ ਜਾਂਦਾ ਹੈ ਤੇ ਫਸਲ ਦੇ ਪੈਸੇ ਵੇਚ ਕੇ ਉਹ ਆੜ੍ਹਤੀ ਨੂੰ ਵਾਪਸ ਕਰ ਦਿੰਦਾ ਹੈ। ਰੂਪਨਗਰ ਦੀ ਦਾਣਾ ਮੰਡੀ ਦੇ ਆੜ੍ਹਤੀ ਪਿਛਲੇ ਝੋਨੇ ਦੇ ਸੀਜ਼ਨ ਦਾ ਮਿਹਨਤਾਨਾ ਅਤੇ ਮਜਦੂਰਾਂ ਦੀ ਮਜਦੂਰੀ ਸਰਕਾਰ ਤੋਂ ਮੰਗ ਰਹੇ ਹਨ ਪਰ ਅਜੇ ਤੱਕ ਮਿਹਨਤਾਨਾ ਅਤੇ ਉਨ੍ਹਾਂ ਦੇ ਮਜ਼ਦੂਰਾਂ ਦੀ ਮਜ਼ਦੂਰੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ।