ਬਿਜਲੀ ਵਿਭਾਗ ਦਾ ਕਾਰਜਭਾਰ ਨਾ ਸਾਂਭਣ 'ਤੇ ਸਿੱਧੂ ਨੂੰ ਸਿਆਸੀ ਆਗੂਆਂ ਦੀ ਸਲਾਹ
ਕੈਬਿਨੇਟ 'ਚ ਫ਼ੇਰਬਦਲ ਮਗਰੋਂ ਅਜੇ ਤੱਕ ਕਈ ਮੰਤਰੀਆਂ ਨੇ ਆਪਣੇ ਵਿਭਾਗ ਦਾ ਕਾਰਜਭਾਰ ਨਹੀ ਸਾਂਭਿਆ ਹੈ। ਸਿੱਧੂ ਦਾ ਵਿਭਾਗ ਬਦਲੇ ਜਾਣ ਅਤੇ ਉਨ੍ਹਾਂ ਦੇ ਕਾਰਜਭਾਰ ਨਾ ਸਾਂਭਣ ਦੇ ਮਾਮਲੇ 'ਚ ਉਨ੍ਹਾਂ ਦੇ ਸਾਥੀ ਮੰਤਰੀ ਇਸ ਬਾਰੇ ਬੋਲਣ ਤੋਂ ਬਚਦੇ ਨਜ਼ਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਬਹਾਨੇ ਕਈ ਵਿਰੋਧੀ ਧਿਰ ਦੇ ਮੰਤਰੀਆਂ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲ ਗਿਆ ਹੈ। ਝੋਨੇ ਦੀ ਬਿਜਾਈ ਦੇ ਸਮੇਂ ਮੰਤਰਾਲੇ ਦਾ ਭਾਰ ਨਾ ਸੰਭਾਲਣ 'ਤੇ ਸਾਬਕਾ ਬਿਜਲੀ ਮੰਤਰੀ ਨੇ ਵੀ ਸਿੱਧੂ ਨੂੰ ਆਪਣੀ ਜ਼ਿੰਮੇਵਾਰੀ ਲੈਣ ਦਾ ਸੁਝਾਅ ਦਿੱਤਾ।