ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ ਕਪੂਰਥਲਾ ਨਗਰ ਨਿਗਮ ਨੇ ਖ਼ਰੀਦੀ 8 ਲੱਖ ਦੀ ਸਪਰੇਅ ਮਸ਼ੀਨ
ਕਪੂਰਥਲਾ: ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸੂਬਾ ਸਰਕਾਰ ਵੱਖ-ਵੱਖ ਢੰਗ ਨਾਲ ਕੰਮ ਕਰ ਰਹੀ ਹੈ। ਇਸੇ ਤਹਿਤ ਕਪੂਰਥਲਾ ਨਗਰ ਨਿਗਮ ਨੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਲਈ ਅੱਠ ਲੱਖ ਦੀ ਖ਼ਾਸ ਮਸ਼ੀਨ ਖ਼ਰੀਦੀ ਹੈ। ਇਸ ਬਾਰੇ ਵਿਧਾਇਕ ਰਾਣਾ ਗੁਰਜੀਤ ਨੇ ਦੱਸਿਆ ਕਿ ਇਹ ਸਪਰੇਅ ਮਸ਼ੀਨ ਸ਼ਹਿਰ ਨੂੰ ਸੈਨੇਟਾਈਜ਼ ਕਰਨ 'ਚ ਸਹਾਇਕ ਹੋਵੇਗੀ।