ਪੰਜਾਬ

punjab

Exclusive : ਰੋਪੜ ਦੀ ਵਿਦਿਆਰਥਣ ਨੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਮਗ਼ਾ

By

Published : Nov 9, 2019, 9:56 PM IST

Updated : Nov 9, 2019, 11:59 PM IST

ਦੋਹਾਂ ਦੇ ਕਤਰ ਦੇ ਵਿੱਚ ਇਸ ਮੌਕੇ 14ਵੀਆਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਚੱਲ ਰਹੀਆਂ ਹਨ, ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੀਆਂ ਦੋ ਖਿਡਾਰਨਾਂ ਵੀ ਖੇਡ ਰਹੀਆਂ ਹਨ। ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਵਿੱਚ ਪੜ੍ਹਨ ਵਾਲੀ 11ਵੀਂ ਜਮਾਤ ਦੀਆਂ ਵਿਦਿਆਰਥਣ ਨੇ ਦੋਹਾ ਦੇ ਕਤਰ ਵਿੱਚ ਹੋ ਰਹੀਆਂ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। 10 ਮੀਟਰ ਏਅਰ ਰਾਈਫ਼ਲ ਯੂਥ ਦੇ ਵਿੱਚ ਜਸਮੀਨ ਕੌਰ ਨੇ ਨਿਸ਼ਾਨਾ ਲਾ ਕੇ ਇਹ ਸੋਨੇ ਦਾ ਮੈਡਲ ਹਾਸਲ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅੰਡਰ-19 ਸਕੂਲ ਗੇਮਾਂ ਵਿੱਚ ਵੀ ਜੈਸਮੀਨ ਕੌਰ ਪੰਜਾਬ ਚੈਂਪੀਅਨ ਰਹੀ ਹੈ।
Last Updated : Nov 9, 2019, 11:59 PM IST

ABOUT THE AUTHOR

...view details