ਕਿਸਾਨਾਂ ਦੇ ਹੱਕ 'ਚ ਨਿੱਤਰੇ ਜਲੰਧਰ ਦੇ ਦੁਕਾਨਦਾਰ
ਜਲੰਧਰ: ਸ਼ਹਿਰ ਦੇ ਕੰਪਨੀ ਬਾਗ ਚੌਕ 'ਚ ਦੁਕਾਨਦਾਰਾਂ ਨੇ ਕਿਸਾਨਾਂ ਦੇ ਹੱਕ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਆਪਣੀ ਦੁਕਾਨਾਂ ਦੇ ਬਾਹਰ ਬੈਨਰ ਲਗਾ ਕੇ ਸੰਘਰਸ਼ ਦਾ ਸਾਥ ਦੇ ਰਹੇ ਹਨ। ਕਿਸਾਨਾਂ ਨੂੰ ਸਹਿਯੋਗ ਦੇਣ ਲਈ ਇੱਥੋਂ ਦੀ ਮਸ਼ਹੂਰ ਕ੍ਰੇਮਿਕਾ ਸਵੀਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਵੀ ਹੁਣ ਕਿਸਾਨਾਂ ਦੇ ਹੱਕ ਵਿੱਚ ਹਨ ਕਿਉਂਕਿ ਜੇਕਰ ਕਿਸਾਨ ਫ਼ਸਲ ਹੀ ਨਹੀਂ ਉਗਾਏਗਾ ਤਾਂ ਪੂਰਾ ਦੇਸ਼ ਖਾਏਗਾ ਕਿੱਥੋਂ, ਇਸ ਲਈ ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ ਅਤੇ ਕਿਸਾਨਾਂ ਦੇ ਨਾਲ ਮਿਲ ਕੇ ਇਸ ਦਾ ਵਿਰੋਧ ਕਰ ਕੇ ਕਿਸਾਨਾਂ ਨੂੰ ਜਿੱਤ ਦਿਵਾਵਾਂਗੇ।