ਪੰਜਾਬ

punjab

ਨਸ਼ੇ ਦੀ ਭਾਰੀ ਖੇਪ ਨਾਲ 2 ਨੌਜਵਾਨ ਕਾਬੂ, ਪਿਤਾ ਵੀ ਪਹਿਲਾਂ ਤੋਂ ਜ਼ੇਲ੍ਹ

By

Published : Sep 10, 2019, 10:06 AM IST

ਜਲੰਧਰ ਥਾਣਾ ਬਾਵਾ ਖੇਲ ਦੀ ਪੁਲਿਸ ਨੇ ਫਿਰੋਜ਼ਪੁਰ ਦੇ ਪਿੰਡ ਫਤਿਹ ਵਾਲਾ ਦੇ ਆਜ਼ਾਦ ਸਰਪੰਚ ਵਿਕਰਮ ਉਰਫ ਵਿੱਕੀ ਅਤੇ ਉਸਦੇ ਦੋਸਤ ਕਰਨ ਕੋਲੋਂ ਇੱਕ ਕਿੱਲੋ ਹੈਰੋਇਨ ਦੇ ਨਾਲ ਬਸਤੀ ਬਾਵਾ ਖੇਲ ਦੇ ਪੁੱਲ ਦੇ ਕੋਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਪੁਲਿਸ ਵੱਲੋਂ ਬਸਤੀ ਬਾਵਾ ਖੇਲ ਦੀ ਨਹਿਰ ਦੀ ਪੁਲੀ ਦੇ ਕੋਲ ਨਾਕਾ ਲਾਇਆ ਹੋਇਆ ਸੀ ਜਿਸ ਦੌਰਾਨ ਇੱਕ ਸਕਾਰਪੀਓ ਗੱਡੀ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ। ਚੈਕਿੰਗ ਕਰਨ 'ਤੇ ਗੱਡੀ ਵਿੱਚੋਂ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਅਨੁਸਾਰ ਫੜੇ ਗਏ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਆਜ਼ਾਦ ਚੋਣ ਲੜੇ ਕੇ ਸਰਪੰਚ ਬਣਿਆ ਸੀ ਅਤੇ ਉਸ ਦਾ ਪਿਤਾ ਵੀ ਨਸ਼ੇ ਦੇ ਕਾਰੋਬਾਰ ਵਿੱਚ ਸੀ ਅਤੇ ਇਸ ਸਮੇਂ ਰਾਜਸਥਾਨ ਜੇਲ੍ਹ ਵਿੱਚ ਬੰਦ ਹੈ। ਪਿਤਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਫੜੇ ਗਏ ਆਰੋਪੀਆਂ ਨੇ ਇਹ ਕਾਰੋਬਾਰ ਖ਼ੁਦ ਸੰਭਾਲ ਲਿਆ ਅਤੇ ਅੱਜ ਸਵੇਰੇ ਉਹ ਆਪਣੇ ਇੱਕ ਸਾਥੀ ਦੇ ਨਾਲ ਹੈਰੋਇਨ ਦੀ ਖੇਪ ਨੂੰ ਅੰਮ੍ਰਿਤਸਰ ਦੇ ਇਲਾਕੇ ਵਿੱਚ ਦੇਣ ਜਾ ਰਿਹਾ ਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਅਨੁਸਾਰ ਫੜੇ ਗਏ ਆਰੋਪੀਆਂ ਤੋਂ ਪੁੱਛਤਾਛ ਕੀਤੀ ਜਾ ਰਹੀ ਹੈ ਅਤੇ ਹੈਰੋਇਨ ਦੀ ਖੇਪ ਬਾਰਡਰ ਪਾਰ ਪਾਕਿਸਤਾਨ ਤੋਂ ਆਇਆ ਹੈ ਜਾਂ ਦਿੱਲੀ ਤੋਂ ਲਿਆਂਦਾ ਗਿਆ ਹੈ। ਗੁਰਮੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿਰੁੱਧ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਕਰਾਵਾਈ ਜਾਰੀ ਹੈ।

ABOUT THE AUTHOR

...view details