ਮਾਂ ਦਿਵਸ ਮੌਕੇ ਧੀ ਨੇ ਮਾਂ-ਬਾਪ ਦਾ ਬਾਹ 'ਤੇ ਬਣਵਾਇਆ ਟੈਟੂ
ਅੰਮ੍ਰਿਤਸਰ: ਮਾਂ ਦਿਵਸ ਮੌਕੇ ਇੱਕ ਮਹਿਲਾ ਡਾਕਟਰ ਨੇ ਆਪਣੀ ਬਾਹ ਉੱਤੇ ਆਪਣੇ ਮਾਪਿਆਂ ਦਾ ਟੈਟੂ ਛਪਾ ਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ। ਲੇਡੀ ਡਾਕਟਰ ਖੰਡਵਾਲਾ, ਅੰਮ੍ਰਿਤਸਰ ਵਿੱਚ ਇੱਕ ਕਲੀਨਿਕ ਚਲਾਉਂਦੀ ਹੈ। ਡਾਕਟਰ ਨੇ ਵਿਲੱਖਣ ਢੰਗ ਨਾਲ ਆਪਣੀ ਬਾਹ 'ਤੇ ਆਪਣੇ ਮਾਪਿਆਂ ਦੀ ਤਸਵੀਰ ਬਣਾਈ ਹੈ। ਡਾਕਟਰ ਗੁਰਪ੍ਰੀਤ ਕਹਿੰਦੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੀ ਹੈ, ਇਸੇ ਲਈ ਉਸ ਨੇ ਵਿਆਹ ਨਾ ਕਰਨ ਦੀ ਸਹੁੰ ਖਾਧੀ ਹੈ।