ਰੈਗੂਲਰ ਕਰਨ ਨੂੰ ਲੈ ਕੇ ਸਿਹਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਭੁੱਖ ਹੜਤਾਲ - ਸਿਹਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਭੁੱਖ ਹੜਤਾਲ
🎬 Watch Now: Feature Video
ਬਠਿੰਡਾ: ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਬਠਿੰਡਾ ਦੇ ਸਿਹਤ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲੀ ਕਰਨ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਲਗਾਤਾਰ ਮੰਗ-ਪੱਤਰ ਭੇਜਣ ਦੇ ਬਾਵਜੂਦ ਮਲਟੀਪਰਪਜ਼ ਕਾਮਿਆਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਸਾਰ ਨਹੀਂ ਲਈ ਹੈ ਜਿਸ ਕਰਕੇ ਉਹ ਸੰਘਰਸ਼ ਕਰਨ ਲਈ ਮਜਬੂਰ ਹਨ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਸਿਹਤ ਕਾਮੇ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਕੋਲੋਂ ਪੱਕੇ ਮੁਲਾਜ਼ਮਾਂ ਤੋਂ ਵੱਧ ਕੰਮ ਲਿਆ ਗਿਆ ਹੈ ਪਰ ਕੱਚੇ ਤੇ ਮਲਟੀਪਰਪਜ਼ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ ਗ਼ਲਤ ਹੈ। ਕੋਵਿਡ-19 ਦੌਰਾਨ ਮੋਹਰੀ ਭੂਮਿਕਾ ਨਿਭਾਈ ਤਾਂ ਜੋ ਚੰਗਾ ਕੰਮ ਕਰਨ ਬਦਲੇ ਉਹ ਰੈਗੂਲਰ ਹੋ ਸਕਣ ਅਤੇ ਪ੍ਰੋਵੇਸ਼ਨ ਪੀਰੀਅਡ ਖ਼ਤਮ ਹੋ ਸਕੇ ਪਰ ਦਿਨ-ਰਾਤ ਮਹਿਕਮੇ ਵਿੱਚ ਬਿਨਾਂ ਰੁਕੇ ਸੇਵਾਵਾਂ ਦੇਣ ਦੇ ਬਦਲੇ ਸਰਕਾਰ ਨੇ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਇਨ੍ਹਾਂ ਦੀਆਂ ਆਸਾਂ-ਉੱਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਸਿਹਤ ਕਾਮਿਆਂ ਨੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਪਹਿਲਾਂ ਰੈਗੂਲਰ ਕੀਤਾ ਜਾਵੇ ਅਤੇ ਬਾਅਦ 'ਚ ਨਵੀ ਭਰਤੀਆਂ ਕੱਢੀਆਂ ਜਾਣ।