ਬਠਿੰਡਾ 'ਚ 300 ਜ਼ਰੂਰਤਮੰਦਾਂ ਨੂੰ ਵੰਡਿਆ ਗਿਆ ਰਾਸ਼ਨ - ਕੋਰੋਨਾ ਵਾਇਰਸ
🎬 Watch Now: Feature Video
ਬਠਿੰਡਾ: ਕੋਰੋਨਾ ਵਾਇਰਸ ਦੇ ਚਲਦਿਆਂ ਬਠਿੰਡਾ ਵਿੱਚ ਸਮਾਜ ਸੇਵਕ ਵੀਨੂੰ ਗੋਇਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਵੀਨੂੰ ਗੋਇਲ ਨੇ ਕਿਹਾ ਕਿ ਭਾਵੇਂ ਕੁਝ ਕਾਰੋਬਾਰ ਕੁਝ ਸ਼ਰਤਾਂ ਤਹਿਤ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਹਨ, ਪਰ ਛੋਟੇ ਉਦਯੋਗ ਅਤੇ ਕਾਰੋਬਾਰ ਹਾਲੇ ਪੂਰੀ ਤਰਾਂ ਕਾਰਜਸ਼ੀਲ ਨਹੀਂ ਹੋਏ ਹਨ। ਇਸ ਕਰਕੇ ਉਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਲਈ ਇਹ 300 ਕਿੱਟਾਂ ਤਿਆਰ ਕੀਤੀਆਂ ਗਈਆਂ ਹਨ।