ਅਕਾਲੀ ਦਲ-ਬਸਪਾ ਆਗੂਆਂ ਵੱਲੋਂ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ
ਐਮ.ਪੀ.ਰਵਨੀਤ ਸਿੰਘ ਬਿੱਟੂ ਵੱਲੋਂ ਦਲਿਤ ਭਾਈਚਾਰੇ ਖ਼ਿਲਾਫ਼ ਵਰਤੀ ਗਈ ਗਲਤ ਸ਼ਬਦਾਵਲੀ ਦੇ ਰੋਸ਼ ਵੱਜੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਚੌਕ ਵਿੱਖੇ ਐਮ.ਪੀ. ਰਵਨੀਤ ਬਿੱਟੂ ਦਾ ਪੁਤਲਾ ਸਾੜ ਤੇ ਚੱਕਾ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਆਗੂ ਅਮਰ ਸਿੰਘ ਟੋਡਰਵਾਲ ਅਤੇ ਯੂਥ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਬਬਲੂ ਖੋਰਾ ਨੇ ਕਿਹਾ, ਕਿ ਜੋ ਬਸਪਾ ਦੇ ਵੱਲੋਂ 20 ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਰਵਨੀਤ ਬਿੱਟੂ ਚਮਕੌਰ ਸਾਹਿਬ ਅਤੇ ਆਨੰਦਪੁਰ ਸਾਹਿਬ ਦੀਆਂ ਸੀਟਾਂ ਅਪਵਿੱਤਰ ਦੱਸ ਰਹੇ ਹਨ। ਉਨ੍ਹਾਂ ਕਿਹਾ, ਕਿ ਜਦੋਂ ਤੱਕ ਰਵਨੀਤ ਬਿੱਟੂ ਦਲਿਤ ਸਮਾਜ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ, ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਰਵਨੀਤ ਬਿੱਟੂ ਅਤੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਸੰਘਰਸ਼ ਜਾਰੀ ਰੱਖੇਗੀ।