ਪੰਜਾਬ

punjab

ਪੰਜਾਬ ਵਿੱਚ ਸਿਆਸੀ ਬਦਲ ਲਈ ਲੋਕ ਅਧਿਕਾਰ ਲਹਿਰ ਦਾ ਗਠਨ

By

Published : Jun 9, 2021, 9:40 PM IST

ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ(Punjab Assembly Elections) ਵਿੱਚ ਭਾਵੇਂ ਕੁਝ ਸਮਾਂ ਹੀ ਰਹਿ ਗਿਆ ਹੈ ਪਰ ਹੁਣ ਸਿਆਸੀ ਸਰਗਰਮੀਆਂ ਤੇਜ਼ ਹੋਣ ਕਾਰਨ ਜਾਗਰੂਕ ਲੋਕਾਂ ਵੱਲੋਂ ਆਪਣੇ ਪੱਧਰ ਦੇ ਉੱਪਰ ਸਿਆਸੀ ਬਦਲ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ ।ਇਨ੍ਹ ਜਾਗਰੂਕ ਲੋਕਾਂ ਵੱਲੋਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਬੈਠਕਾਂ ਦਾ ਦੌਰ ਸ਼ੁਰੂ ਕਰ ਕੀਤਾ ਗਿਆ ਹੈੈ ਤਾਂ ਜੋ ਪੰਜਾਬ ਵਿੱਚ ਨਵਾਂ ਸਿਆਸੀ ਬਦਲ ਲਿਆਂਦਾ ਜਾ ਸਕੇ। ਅੱਜ ਬਠਿੰਡਾ ਦੇ ਟੀਚਰਜ਼ ਹੋਮ ਵਿੱਚ ਲੋਕ ਅਧਿਕਾਰ ਲਹਿਰ ਵਜੋਂ ਇਕ ਗ਼ੈਰ ਸਿਆਸੀ ਇਕੱਠ ਕਰ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਚਰਚਾ ਦੀ ਅਗਵਾਈ ਕਰ ਰਹੇ ਰੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦੋ ਹੀ ਸਿਆਸੀ ਧਿਰਾਂ ਇਸ ਵਕਤ ਸਰਗਰਮ ਹਨ ਅਤੇ ਉਹ ਵਾਰੀ ਵਾਰੀ ਸੱਤਾ ਦਾ ਸੁੱਖ ਭੋਗ ਰਹੀਆਂ ਹਨ ਪਰ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਆਮ ਵਰਗ ਦੇ ਲੋਕਾਂ ਦਾ ਕੋਈ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਹੁਣ ਇੱਕ ਨਵੀਂ ਸਿਆਸੀ ਧਿਰ ਖੜ੍ਹੀ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਤੀਸਰਾ ਸਿਆਸੀ ਬਦਲ ਦਿੱਤਾ ਜਾ ਸਕੇ।

ABOUT THE AUTHOR

...view details