ਕਿਸਾਨਾਂ ਨੇ ਜੀਓ ਦੇ ਟਾਵਰ ਅੱਗੇ ਕੀਤੀ ਨਾਅਰੇਬਾਜੀ
ਫਤਹਿਗੜ੍ਹ ਸਾਹਿਬ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਆਗੂ ਬੀਬੀ ਗੁਰਜੀਤ ਕੌਰ ਦੀ ਅਗਵਾਈ ਵਿੱਚ ਮਾਤਾ ਗੁਜਰੀ ਕਲੋਨੀ ਫਤਹਿਗੜ੍ਹ ਸਾਹਿਬ ਵਿਖੇ ਜੀਓ ਦੇ ਟਾਵਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਬੀਬੀ ਗੁਰਜੀਤ ਕੌਰ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ, ਕਿ ਕੇਂਦਰ ਸਰਕਾਰ ਦੀ ਨਾਲਾਇਕੀ ਕਾਰਨ ਦਿੱਲੀ ਦੀਆਂ ਸੜਕਾਂ ਉੱਤੇ ਕਿਸਾਨ ਰੁਲ ਰਿਹਾ ਹੈ। ਪ੍ਰੰਤੂ ਸੂਬੇ ਦੇ ਵਿੱਚ ਜੀਓ ਦਾ ਕੋਈ ਵੀ ਪ੍ਰੋਡੈਕਟ ਨਹੀਂ ਵਿਕਣ ਦਿੱਤਾ ਜਾਵੇਗਾ। ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ। ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਕਲੋਨੀ ਦੇ ਵਿੱਚ ਜੀਓ ਦਾ ਟਾਵਰ ਦਾ ਘਿਰਾਓ ਕੀਤਾ ਗਿਆ। ਜੇਕਰ ਜੀਓ ਨੇ ਜਲਦ ਇਸ ਟਾਵਰ ਨੂੰ ਨਾ ਇੱਥੋਂ ਹਟਾਇਆ, ਤਾਂ ਉਹ ਇਸ ਟਾਵਰ ਨੂੰ ਅੱਗ ਲਾ ਕੇ ਫੂਕ ਦੇਣਗੇ। ਜਿਸ ਦੀ ਜ਼ਿੰਮੇਵਾਰੀ ਸਬੰਧਤ ਪ੍ਰਸ਼ਾਸਨ ਅਤੇ ਜੀਓ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖ਼ਤਮ ਕਰਨ ਵਿੱਚ ਲੱਗੀ ਹੋਈ ਹੈ। ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਇਸ ਟਾਵਰ ਨਾਲ ਪੈਦਾ ਹੋਈਆਂ ਬਿਮਾਰੀਆਂ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦੇ ਨਾਮ ਤੇ ਕਿਸਾਨੀ ਅੰਦੋਲਨ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖਰੀਦ ਕੇ ਕਿਸਾਨਾਂ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ। ਪਰ ਕਿਸਾਨ ਆਗੂ ਨਹੀਂ ਹੋਣ ਦੇਣਗੇ।