ਖਡੂਰ ਸਾਹਿਬ ਦੇ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਨੇ ਮੋਦੀ ਦਾ ਪੁਤਲਾ ਸਾੜ ਕੇ ਮਨਾਇਆ ਦੁਸਹਿਰਾ
ਤਰਨ ਤਾਰਨ: ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੋ ਗਿਆ ਹੈ। ਇਸੇ ਕੜੀ 'ਚ ਸ੍ਰੀ ਖਡੂਰ ਸਾਹਿਬ ਦੇ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਨੇ ਰਾਵਣ ਦੀ ਥਾਂਂ ਮੋਦੀ ਦੇ ਪੁਤਲੇ ਨੂੰ ਸਾੜ ਕੇ ਦੁਸਹਿਰਾ ਮਨਾਇਆ। ਇਸ ਬਾਰੇ ਦੱਸਦੇ ਹੋੋਏ ਖਡੂਰ ਸਾਹਿਬ ਤੋਂ ਕਿਸਾਨ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਦਿਆਲ ਸਿੰਘ ਕਿਹਾ ਕਿ ਜਦ ਤੱਕ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਹੇਗਾ।