ਸਤਲੁਜ 'ਤੇ ਵੀ ਬਣ ਸਕਦੇ ਨੇ ਘੱਗਰ ਵਰਗੇ ਹਾਲਾਤ
ਸੰਗਰੂਰ ਵਿੱਚ ਘੱਗਰ ਦਰਿਆ ਦਾ ਕਹਿਰ ਜਾਰੀ ਹੈ ਜਿਸ ਕਰਕ ਕਈ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਤੇ ਹੁਣ ਅਜਿਹੀ ਹੀ ਸਥਿਤੀ ਸਤਲੁਜ ਦਰਿਆ ਦੀ ਬਣ ਗਈ। ਸਤਲੁਜ ਦਰਿਆ ਵੀ ਆਪਣੇ ਪੂਰੇ ਵੇਗ ਨਾਲ ਵੱਗ ਰਿਹਾ ਹੈ ਤੇ ਹੁਸੈਨੀਵਾਲਾ ਬਾਰਡਰ 'ਤੇ ਦਰਿਆ ਦੇ ਨਾਲ ਬਣੇ ਬੰਨ੍ਹ ਦੀ ਹਾਲਤ ਖ਼ਸਤਾ ਹੋ ਚੁਕੀ ਹੈ। ਬੰਨ੍ਹ ਵਿੱਚ ਪਾਣੀ ਦੇ ਨਾਲ ਵੱਡੀਆਂ-ਵੱਡੀਆਂ ਖੋਰਾਂ ਪੈ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਤੋਂ ਬੇਖ਼ਬਰ ਹੈ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਰ ਲੈਣ ਨਹੀਂ ਪੁੱਜਿਆ। ਇਸ ਬਾਰੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸਟੀਮੇਟ ਤਿਆਰ ਕਰ ਦਿੱਤਾ ਹੈ ਤੇ ਛੇਤੀ ਹੀ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਆਪਣੀ ਬੋਲਾਂ 'ਤੇ ਖਰਾ ਉਤਰਦਾ ਹੈ ਜਾਂ ਫਿਰ ਇੱਥੇ ਵੀ ਲੋਕਾਂ ਨੂੰ ਘੱਗਰ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।