‘ਮੇਰੇ ਪਿਤਾ ਸੁਖਪਾਲ ਖਹਿਰਾ ਨੂੰ ਕੀਤਾ ਜਾ ਰਿਹੈ ਤੰਗ ਪਰੇਸ਼ਾਨ‘ - Sukhpal Singh Khaira's son
ਮੋਹਾਲੀ: ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਬੇਕਸੂਰ ਹਨ ਤੇ ਈਡੀ ਜਾਣ ਬੁੱਝ ਕੇ ਹੁਣ ਮਾਨਯੋਗ ਅਦਾਲਤ ਤੋਂ 7 ਦਿਨਾਂ ਦਾ ਹੋਰ ਰਿਮਾਂਡ ਮੰਗ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ਼ੁਰੂ ਤੋਂ ਹੀ ਇਸ ਕੇਸ ਵਿੱਚ ਈਡੀ ਦਾ ਸਹਿਯੋਗ ਕਰ ਰਹੇ ਹਨ, ਪਰ ਈਡੀ ਬੇਵਜ੍ਹਾ ਨਾਜਾਇਜ਼ ਉਨ੍ਹਾਂ ਦੇ ਪਿਤਾ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ।