ਸ੍ਰੀ ਹਰਿਮੰਦਰ ਸਾਹਿਬ ਸੁਰੰਗ ਮਾਮਲੇ 'ਚ ਬੀਬੀ ਜਗੀਰ ਕੌਰ ਦਾ ਨਵਾਂ ਬਿਆਨ
ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣ ਰਹੇ ਨਵੇਂ ਜੋੜੇ ਘਰ ਅਤੇ ਪਾਰਕਿੰਗ ਦੀ ਖੁਦਾਈ ਦੌਰਾਨ ਨਾਨਕਸ਼ਾਹੀ ਇੱਟਾਂ ਨਾਲ ਬਣੀ ਇਮਾਰਤ ਦੇ ਨਿਕਲਣ ’ਤੇ ਹੋਏ ਵਿਵਾਦ ਦੇ ਸਥਾਨ ’ਤੇ ਐਸਜੀਪੀਸੀ ਪ੍ਰਧਾਨ ਜਗੀਰ ਕੌਰ ਨੇ ਪਹੁੰਚ ਕੇ ਉਸ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇ ਕਿਹਾ ਕਿ ਅੰਮ੍ਰਿਤਸਰ ਪੁਰਾਣਾ ਸ਼ਹਿਰ ਹੈ ਅਤੇ ਗਾਲਿਆਰਾ ਬਣਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਕਾਫੀ ਇਮਾਰਤਾਂ ਸਨ। ਖ਼ੁਦਾਈ ਦੌਰਾਨ ਪੁਰਾਣੀ ਇਮਾਰਤ ਦੇ ਨਿਕਲਣ ਤੇ ਉਸ ਜਗ੍ਹਾ ਕੰਮਕਾਜ ਰੋਕ ਕੇ ਡੀਸੀ ਅੰਮ੍ਰਿਤਸਰ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਰਾਤਨ ਵਿਭਾਗ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।