ਫ਼ਿਰੋਜ਼ਪੁਰ ਵਿਖੇ ਧੂਮਧਾਮ ਨਾਲ ਮਨਾਇਆ ਬਸੰਤ ਪੰਚਮੀ - ਬਸੰਤ ਪੰਚਮੀ
ਫ਼ਿਰੋਜ਼ਪੁਰ: ਸ਼ਹਿਰ ’ਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਦੱਸ ਦਈਏ ਕਿ ਲੋਕ ਫਿਰੋਜ਼ਪੁਰ ਵਿੱਚ ਦੂਰੋਂ ਬਸੰਤ ਅਤੇ ਪੱਤਝੜ ਦੀਆਂ ਪਤੰਗਾਂ ਉਡਾਉਣ ਲਈ ਆਉਂਦੇ ਹਨ। ਲੋਕਾਂ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦੇ ਹੋਏ ਪਤੰਗਬਾਜ਼ੀ ਕੀਤੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਕਈ ਲੋਕਾਂ ਨੇ ਘਰਾਂ 'ਚ ਡੀਜੇ ਵੀ ਲਗਾਏ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਖੁਸ਼ੀਆਂ ਨਾਲ ਭਰੀਆਂ ਤਿਉਹਾਰ ਹੈ। ਪਰ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀ ਖੁਸ਼ੀ ਨੂੰ ਗਮ ’ਚ ਬਦਲ ਸਕਦੀ ਹੈ। ਜਿਸ ਕਾਰਨ ਲੋਕਾਂ ਨੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ।
Last Updated : Feb 16, 2021, 8:09 PM IST