ਰੂਪਨਗਰ: ਆੜ੍ਹਤੀਆਂ ਨੇ ਕਿਸਾਨਾਂ ਲਈ ਵੱਧ ਟੋਕਨ ਦੀ ਕੀਤੀ ਮੰਗ - ਕਿਸਾਨਾਂ ਲਈ ਵੱਧ ਟੋਕਨ ਮੰਗ ਰਹੇ ਆੜ੍ਹਤੀ
🎬 Watch Now: Feature Video
ਰੂਪਨਗਰ: ਸੂਬੇ ਭਰ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਕਿਸਾਨਾਂ ਦੀ ਕਣਕ ਦੀ ਫਸਲ ਖਰੀਦਣ ਲਈ ਮੰਡੀਆਂ ਵਿੱਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦੱਸ ਦਈਏ, ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਟੋਕਨ ਦੇ ਕੇ ਉਨ੍ਹਾਂ ਦੀ ਕਣਕ ਮੰਡੀ ਵਿੱਚ ਮੰਗਵਾਈ ਜਾ ਰਹੀ ਹੈ ਪਰ ਆੜ੍ਹਤੀਆਂ ਨੂੰ ਟੋਕਨ ਘੱਟ ਮਿਲ ਰਹੇ ਹਨ ਜਿਸ ਕਰਕੇ ਘੱਟ ਹੀ ਕਣਕ ਮੰਡੀ ਵਿੱਚ ਆ ਰਹੀ ਹੈ। ਇਸ ਬਾਰੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੱਧ ਟੋਕਨ ਦਿੱਤੇ ਜਾਣ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਦੀ ਕਣਕ ਮੰਡੀ ਵਿੱਚ ਆ ਸਕੇ ਤੇ ਕਣਕ ਦੀ ਖਰੀਦ ਹੋ ਸਕੇ। ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਖਰੀਦ ਵਾਸਤੇ ਸਾਨੂੰ ਪ੍ਰਸ਼ਾਸਨ ਵੱਧ ਟੋਕਨ ਜਾਰੀ ਕਰੇ, ਕਿਉਂਕਿ ਘੱਟ ਟੋਕਨ ਮਿਲਣ ਕਾਰਨ ਕਿਸਾਨ ਸਾਡੇ ਕੋਲ ਆ ਨਹੀਂ ਰਹੇ ਤੇ ਉਹ ਦੂਸਰੇ ਸ਼ਹਿਰਾਂ ਵਿੱਚ ਕਣਕ ਵੇਚਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਨੂੰ ਵੱਧ ਟੋਕਨ ਜਾਰੀ ਕਰੇਗਾ ਤਾਂ ਅਸੀਂ ਕਣਕ ਦੀ ਖਰੀਦ ਦਾ ਕੰਮ ਜਲਦ ਹੀ ਮੁਕੰਮਲ ਕਰ ਦੇਵਾਂਗੇ।