ਆਪ ਆਗੂ ਦਾ ਬੂਥ ਦੇ ਬਾਹਰ ਧਰਨਾ, ਕਿਹਾ- ਕਾਂਗਰਸ ਸਰਕਾਰ ਕਰ ਰਹੀ ਧੱਕੇਸ਼ਾਹੀ
ਲੁਧਿਆਣਾ: ਪੰਜਾਬ 'ਚ ਇੱਕ ਪਾਸੇ ਜਿੱਥੇ ਸ਼ਾਂਮਤਈ ਵੋਟਾਂ ਹੋ ਰਹੀਆਂ ਹਨ ਤੇ ਦੂਜੇ ਹੱਥ ਈਵੀਐਮ ਮਸ਼ੀਨਾਂ ਖਰਾਬ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਮਸ਼ੀਨਾਂ ਦੇ ਖਰਾਬ ਹੋਣ ਨਾਲ ਆਪ ਦੇ ਆਗੂਆਂ ਨੇ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਇਆ ਤੇ ਉਹ ਬੂਥ ਦੇ ਬਾਹਰ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੂਹਾ ਬੰਦ ਕਰ ਅੰਦਰ ਵੋਟਾਂ ਪਾਈਆਂ ਜਾ ਰਹੀਆਂ ਹਨ।