ਅੰਮ੍ਰਿਤਸਰ 'ਚ ਤੇਜ਼ ਰਫ਼ਤਾਰ ਦਾ ਕਹਿਰ, ਸੜਕ ਹਾਦਸੇ 'ਚ ਗੱਡੀ ਪਲਟਣ ਕਾਰਨ ਮਹਿਲਾ ਹੋਈ ਜ਼ਖ਼ਮੀ
Published : Dec 3, 2023, 1:17 PM IST
ਅੰਮ੍ਰਤਿਸਰ: ਪੰਜਾਬ 'ਚ ਆਏ ਦਿਨ ਸੜਕ ਹਾਦਸਿਆਂ 'ਚ ਇਜ਼ਾਫ਼ਾ ਹੋ ਰਿਹਾ ਹੈ। ਜਿਸ ਕਾਰਨ ਕਈ ਘਰ ਬਰਬਾਦ ਹੋ ਰਹੇ ਹਨ। ਇੰਨ੍ਹਾਂ ਹਾਦਸਿਆਂ ਦੇ ਨਾਲ ਜਾਨੀ ਨੁਕਸਾਨ ਸਮੇਤ ਮਾਲੀ ਨੁਕਸਾਨ ਵੀ ਬਹੁਤ ਹੋ ਰਿਹਾ ਹੈ। ਅਜਿਹਾ ਹੀ ਇੱਕ ਸੜਕ ਹਾਦਸਾ ਬੀਤੀ ਰਾਤ ਅੰਮ੍ਰਿਤਸਰ ਦੇ ਐਲੀਵੇਟਿਡ ਰੋਡ ਬ੍ਰਿਜ ਉਪਰ ਹੋਇਆ। ਲੋਕਾਂ ਦਾ ਮੰਨਣਾ ਹੈ ਬੀਤੀ ਰਾਤ ਅੰਮ੍ਰਤਿਸਰ ਦੇ ਐਲੀਵੇਟਡਿ ਰੋਡ ਬ੍ਰਿਜ ਉਪਰ ਇਕ ਮਹਿਲਾ ਕਾਰ ਚਾਲਕ ਦੀ ਕਾਰ ਉਸ ਵੇਲੇ ਪਲਟ ਗਈ ,ਜਦੋਂ ਐਲੀਵੇਟਿਡ ਬ੍ਰਿਜ 'ਤੇ ਇਕ ਮੌੜ ਉਪਰ ਸਪੀਡ ਬ੍ਰੇਕਰ ਨਾ ਹੋਣ ਦੇ ਚੱਲਦੇ ਕਾਰ ਬੇਕਾਬੂ ਹੋ ਡਵਾਈਡਰ ਤੋਂ ਪਲਟ ਗਈ ਅਤੇ ਮਹਲਿਾ ਦੀ ਜਾਨ ਬਾਲ ਬਾਲ ਬਚ ਗਈ । ਇਸ ਮੌਕੇ ਜਾਣਕਾਰੀ ਦਿੰਦਿਆਂ ਮੌਕੇ ਦੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇਹ ਐਲੀਵੇਟਿਡ ਬ੍ਰਿਜ 'ਤੇ ਨਾ ਤਾਂ ਕੋਈ ਸਪੀਡ ਬ੍ਰੇਕਰ ਹੈ ਅਤੇ ਨਾ ਹੀ ਸਪੀਡ ਸੰਬਧੀ ਕੋਈ ਵੀ ਬੋਰਡ ਲਗਾਇਆ ਹੋਇਆ ਹੈ। ਜਦੋਂ ਲੋਕ ਇਸ ਉਪਰੋਂ ਤੇਜ਼ ਰਫ਼ਤਾਰ ਨਾਲ ਆਉਂਦੇ ਹਨ ਤਾ ਬੇਕਾਬੂ ਹੋ ਕੇ ਵਾਹਨ ਪਲਟ ਜਾਂਦੇ ਹਨ। ਗਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਬਚ ਗਈ ਅਤੇ ਸੂਚਨਾ ਦੇਣ 'ਤੇ ਪੀੜਤ ਲੜਕੀ ਦੇ ਪਰਿਵਾਰਿਕ ਮੈਂਬਰ ਉਸ ਨੂੰ ਇਲਾਜ ਲਈ ਆਪਣੇ ਨਾਲ ਲੈ ਗਏ।