ਰਾਏਕੋਟ ਵਿਖੇ ਟਰਾਂਸਪੋਰਟ ਕਾਮਿਆਂ ਨੇ ਰੋਸ ਰੈਲੀ ਕਰ ਮੰਗੇ ਹੱਕ
ਲੁਧਿਆਣਾ: ਭਾਰਤ ਦੇ ਸਮੁੱਚੇ ਟਰਾਂਸਪੋਰਟ ਕਾਮਿਆਂ ਨੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕਰ ਕੇ ਆਪਣੀਆਂ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ। ਇਸੇ ਲੜੀ ਤਹਿਤ ਰਾਏਕੋਟ ਵਿਖੇ ਲੁਧਿਆਣਾ-ਬਠਿੰਡਾ ਰਾਜ ਮਾਗਰ 'ਤੇ ਸਥਿਤ ਬਰਨਾਲਾ ਚੌਂਕ ਵਿੱਚ ਸੀਟੂ ਦੀ ਕੇਂਦਰੀ ਕਮੇਟੀ ਆਗੂ ਜਤਿੰਦਰਪਾਲ ਸਿੰਘ ਅਤੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੋਂਦ ਵਿੱਚ ਲਿਆਂਦੇ ਨਵੇਂ ਮੋਟਰ ਵਹੀਕਲ ਐਕਟ ਵਿਚਲੀਆਂ ਸ਼ਰਤਾਂ ਕਾਫੀ ਸਖ਼ਤ ਹਨ, ਜਿਨ੍ਹਾਂ ਨਾਲ ਆਮ ਟਰਾਂਸਪੋਟਰ ਵਰਕਰਾਂ ਨੂੰ ਭਾਰੀ ਨੁਕਸਾਨ ਪੁੱਜੇਗਾ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।