ਕਿਵੇਂ ਦਾ ਹੋਵੇ ਨੇਤਾ, ਸੁਣੋਂ ਨੋਜਵਾਨਾਂ ਦੀ ਜ਼ੁਬਾਨੀ?
ਲੁਧਿਆਣਾ: 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਭਾਵੇਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਜਿੱਤ ਦਾ ਦਾਅਵਾ ਕਰਦੀਆਂ ਹਨ। ਅਤੇ ਲੋਕਾਂ ਨੂੰ ਲਿਆਉਣ ਲਈ ਵੱਖ-ਵੱਖ ਤਰ੍ਹਾਂ ਦੇ ਵਾਅਦੇ ਅਤੇ ਦਾਅਵੇ ਕਰਦੀਆਂ ਹਨ। ਪਰ ਇਸ ਵਾਰ ਨੌਜਵਾਨ ਵੀ ਸਰਕਾਰਾਂ ਤੋਂ ਕੁਝ ਮੰਗ ਰਹੇ ਹਨ। ਇਸ ਨੂੰ ਲੈ ਕੇ ਸਾਡੀ ਟੀਮ ਵੱਲੋਂ ਨੌਜਵਾਨਾਂ ਨਾਲ ਖਾਸ ਗੱਲਬਾਤ ਕੀਤੀ ਗਈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨ ਕਿਸ ਤਰ੍ਹਾਂ ਦਾ ਚਾਹੁੰਦੇ ਹਨ ਉਨ੍ਹਾਂ ਦੇ ਹਲਕੇ ਦਾ ਨੇਤਾ? ਕੀ ਹਨ ਨੌਜਵਾਨਾਂ ਦੀਆਂ ਸਰਕਾਰਾਂ ਅਤੇ ਨੇਤਾਵਾਂ ਤੋਂ ਮੁੱਖ ਮੰਗਾਂ? ਨੌਜਵਾਨਾਂ ਨੇ ਕਿਹਾ ਕਿ ਉਹ ਪੜ੍ਹਿਆ ਲਿਖਿਆ ਸੂਝਵਾਨ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਵਾਲਾ ਨੇਤਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਰੁਜ਼ਗਾਰ ਨਾ ਮਿਲਣ ਕਰਕੇ ਬਾਹਰ ਜਾ ਰਹੇ ਹਨ ਅਤੇ ਨੌਜਵਾਨੀ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਉਪਰ ਵੀ ਨਿਸ਼ਾਨਾ ਸਾਧਿਆ ਕਿਹਾ ਜਿਹੜੇ ਮਸਲੇ ਹੱਲ ਕੀਤੇ ਜਾ ਰਹੇ ਹਨ, ਸਾਰੇ ਚਾਰ ਸਾਲ ਪਹਿਲਾਂ ਕਿਉਂ ਨਹੀਂ ਹੱਲ ਕੀਤੇ ਗਏ।
Last Updated : Nov 26, 2021, 11:49 AM IST