ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਲ੍ਹਿਆਂਵਾਲੇ ਬਾਗ਼ ਤੋਂ ਲਜਾਈ ਗਈ ਮਿੱਟੀ - ਫੋਕਲੋਰ ਰੀਸਰਚ ਅਕਾਦਮੀ
🎬 Watch Now: Feature Video
ਅੰਮ੍ਰਿਤਸਰ: ਜਲ੍ਹਿਆਂਵਾਲੇ ਬਾਗ਼ ’ਚ ਅਨੇਕਾਂ ਬੇਕਸੂਰ ਲੋਕ 13 ਅਪ੍ਰੈਲ 1919 ਨੂੰ ਸ਼ਹੀਦ ਹੋਏ ਅਤੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਪੂਰੇ ਦੇਸ਼ ਤੋਂ ਲੋਕ ਇੱਥੇ ਆਉਂਦੇ ਹਨ। ਫੋਕਲੋਰ ਰੀਸਰਚ ਅਕਾਦਮੀ ਵਲੋਂ ਇਹਨਾਂ ਸ਼ਹੀਦਾਂ ਦੀ ਮਿੱਟੀ ਇਥੋਂ ਲਿਜਾ ਕੇ ਕਿਸਾਨੀ ਸੰਗਰਸ਼ ਦੌਰਾਨ ਦਿੱਲੀ ਸ਼ਹੀਦ ਹੋਏ ਕਿਸਾਨਾਂ ਦੀ ਮਿੱਟੀ ਨਾਲ ਮਿੱਟੀ ਮਲਾਈ ਜਾਵੇਗੀ। ਇਸ ਮੌਕੇ ਫੋਕਲੋਰ ਰੀਸਰਚ ਅਕਾਦਮੀ ਦੇ ਆਗੂਆਂ ਨੇ ਕਿਹਾ ਕਿ 12 ਮਾਰਚ ਤੋਂ ਉਨ੍ਹਾਂ ਵੱਲੋਂ ਮਿੱਟੀ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ‘ਕਿਸਾਨ ਅਣਖ ਕਣਕ ਤੇ ਮਿੱਟੀ’ ’ਤੇ ਆਉਣ ਵਾਲੀਆ ਨਸਲਾ ਬਚਾਉਣ ਦੀ ਲੜਾਈ ਲੜ ਰਹੇ ਹਨ।