ਮੁਸਲਿਮ ਵੈੱਲਫੇਅਰ ਕਮੇਟੀ ਨੇ ਸਾੜਿਆ ਚੀਨੀ ਰਾਸ਼ਟਰਪਤੀ ਦਾ ਪੁਤਲਾ
ਚੰਡੀਗੜ੍ਹ: ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਤੇ ਭਾਰਤੀਆਂ ਫ਼ੌਜਾਂ ਵਿਚਕਾਰ ਹੋਈ ਝੜਪ ਵਿੱਚ 20 ਜਵਾਨਾਂ ਦੇ ਸ਼ਹੀਦ ਹੋ ਜਾਣ ਕਾਰਨ ਦੇਸ਼ ਵਿੱਚ ਚੀਨ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਚੰਡੀਗੜ੍ਹ ਸੈਕਟਰ 45 ਦੀ ਮੁਸਲਿਮ ਕਮੇਟੀ ਸੁਸਾਇਟੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੁਤਲਾ ਫੂਕਿਆ। ਸੁਸਾਇਟੀ ਦੇ ਆਗੂਆਂ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ ਕੀਤੀ।