ਵਕੀਲਾਂ ਦੀ ਇਨਰੋਲਮੈਂਟ ਫ਼ੀਸ ਨੂੰ ਲੈ ਕੇ ਹਾਈ ਕੋਰਟ ਨੇ ਬਾਰ ਕੌਂਸਲ ਤੋਂ ਮੰਗਿਆ ਜਵਾਬ - Punjab Haryana High Court
ਚੰਡੀਗੜ੍ਹ: ਐਡਵੋਕੇਟ ਐਕਟ ਦੇ ਮੁਤਾਬਿਕ ਕਿਸੇ ਵੀ ਵਕੀਲ ਨੂੰ ਵਕਾਲਤ ਤੋਂ ਬਾਅਦ ਆਪਣੇ-ਆਪਣੇ ਸੂਬੇ ਦੀ ਬਾਰ ਕੌਂਸਲ ਦੇ ਵਿੱਚ ਇਨਰੋਲਮੈਂਟ ਜਮ੍ਹਾ ਕਰਵਾਉਣੀ ਪੈਂਦੀ ਹੈ, ਜਿਸ ਨੂੰ ਲੈ ਕੇ ਇੱਕ ਫੀਸ ਨਿਰਧਾਰਿਤ ਕੀਤੀ ਗਈ ਹੈ ਜੋ ਕਿ 750 ਹੈ ਪਰ ਕਈ ਬਾਰ ਕੌਂਸਲ ਨਵੇਂ ਵਕੀਲਾਂ ਤੋਂ ਇਨਰੋਲਮੈਂਟ ਦੇ ਲਈ 16400 ਰੁਪਏ ਮੰਗ ਰਹੀ ਹੈ। ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਪ੍ਰਦੁਮਨ ਗਰਗ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਹੈ। ਜਿਸ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਬਾਰ ਕੌਂਸਲ ਪੰਜਾਬ ਹਰਿਆਣਾ ਤੇਬਾਰ ਕੌਂਸਲ ਆਫ ਇੰਡੀਆ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੋਵੇਗੀ।