ਪੰਜਾਬ

punjab

By

Published : Feb 5, 2022, 11:23 AM IST

ETV Bharat / videos

ਚੋਣ ਪ੍ਰਚਾਰ ਦੌਰਾਨ ਵਰਕਰ ਦੇ ਸੱਟ ਲੱਗਣ 'ਤੇ ਭਗਵੰਤ ਮਾਨ ਨੇ ਰੋਕਿਆ ਕਾਫਲਾ

ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਹਲਕੇ ਮਹਿਲ ਕਲਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਇੱਕ ਵਿਅਕਤੀ ਨੂੰ ਸੱਟ ਲੱਗ ਗਈ, ਇਸ ’ਤੇ ਭਗਵੰਤ ਮਾਨ ਨੇ ਚੋਣ ਪ੍ਰਚਾਰ ਰੋਕ ਕੇ ਜ਼ਖਮੀ ਵਿਅਕਤੀ ਦੀ ਪੱਟੀ ਕੀਤੀ। ਇਸ ਮੌਕੇ ਜ਼ਖਮੀ ਵਿਅਕਤੀ ਨੇ ਕਿਹਾ ਕਿ ਉਹ ਭਗਵੰਤ ਮਾਨ ਦੀ ਇਸੇ ਅਦਾ ਕਰਕੇ ਉਹ ਉਹਨਾਂ ਨਾਲ ਤੁਰਦੇ ਹਨ। ਜੇਕਰ ਹੋਰ ਲੀਡਰ ਹੁੰਦਾ ਤਾਂ ਉਹ ਸਿੱਧੇ ਲੰਘ ਜਾਂਦੇ। ਦੂਜੇ ਪਾਸੇ ਇਸ ਘਟਨਾ 'ਤੇ ਭਗਵੰਤ ਮਾਨ ਨੇ ਕਿਹਾ ਕਿ ਇਨਸਾਨੀਅਤ ਤੌਰ 'ਤੇ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ।

ABOUT THE AUTHOR

...view details