ਪੀਐਮ ਰੈਲੀ ਲਈ ਅੰਮ੍ਰਿਤਸਰ ਤੋਂ ਜਥਾ ਰਵਾਨਾ - Amritsar workers gone to PM rally
🎬 Watch Now: Feature Video
ਅੰਮ੍ਰਿਤਸਰ:ਪ੍ਰਧਾਨਮੰਤਰੀ ਦੀ ਰੈਲੀ (PM Ferozepur rally) ’ਚ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਤੋਂ ਇੱਕ ਵੱਡਾ ਜਥਾ ਅੱਜ ਫ਼ਿਰੋਜ਼ਪੁਰ ਵਿੱਚ ਹੋਣ ਵਾਲੀ ਰੈਲੀ ਲਈ ਇੱਕ ਵੱਡਾ ਜਥਾ ਰਵਾਨਾ ਹੋਇਆ। ਪੀਐਮ ਮੋਦੀ ਇਥੇ ਪੀਜੀਆਈ ਸੈਟੇਲਾਈਟ ਦਾ ਉਦਘਾਟਨ ਕਰਨਗੇ (PGI satellite to be inaugurated) । ਪੀਐਮ ਵੱਲੋਂ ਪੰਜਾਬ ਇਕ ਵੱਡੀ ਸੌਗਾਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਵਿੱਚ ਪੀਜੀਆਈ ਹਸਪਤਾਲ ਨਹੀਂ ਸੀ ਅਤੇ ਜੇਕਰ ਕੋਈ ਵਿਅਕਤੀ ਬਿਮਾਰ ਹੁੰਦਾ ਸੀ ਤਾਂ ਇਲਾਜ ਲਈ ਚੰਡੀਗਡ਼੍ਹ ਲਿਜਾਉਣਾ ਪੈਂਦਾ ਸੀ। ਉਥੇ ਹੀ ਅੰਮ੍ਰਿਤਸਰ ਤੋਂ ਸੁਸ਼ੀਲ ਦੇਵਗਨ (Punjab BJP leaders Sushil Devgan) ਨੇ ਅਤੇ ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੋ ਵੀ ਫ਼ੈਸਲਾ ਕਰਦੇ ਹਨ ਉਹ ਲੋਕਾਂ ਦੇ ਹਿੱਤ ਲਈ ਹਨ ਇਸੇ ਕਰਕੇ ਹੀ ਉਨ੍ਹਾਂ ਵੱਲੋਂ ਅੱਜ ਸੈਟੇਲਾਈਟ ਹਸਪਤਾਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਉਦੋਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਹੋਰ ਵੀ ਬਹੁਤ ਸਾਰੀਆਂ ਆਸਾਂ ਹਨ ਕਿ ਦੇਸ਼ ਦੇ ਪ੍ਰਧਾਨਮੰਤਰੀ ਪੰਜਾਬ ਲਈ ਵਧੀਆ ਪੈਕੇਜ ਦੇ ਕੇ ਜਾਣਗੇ।