ਪੰਜਾਬ

punjab

By

Published : Jun 15, 2021, 9:30 PM IST

ETV Bharat / sukhibhava

ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ : "ਇਨਸਾਫ ਤੱਕ ਪਹੁੰਚ"

15 ਜੂਨ ਨੂੰ ਵਿਸ਼ਵ ਭਰ ਵਿੱਚ ਬਜ਼ੁਰਗਾਂ ਦੇ ਲਈ ਖ਼ਾਸ ਦਿਨ ਯਾਨੀ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁਖ ਮਕਸਦ ਲੋਕਾਂ ਨੂੰ ਬਜ਼ੁਰਗਾਂ ਨਾਲ ਹੋਣ ਵਾਲੇ ਅਪਰਾਧ ਤੇ ਦੁਰਵਿਵਹਾਰ ਪ੍ਰਤੀ ਜਾਗਰੂਕ ਕਰਨਾ ਹੈ।

ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ
ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ

ਹੈਦਰਾਬਾਦ : 15 ਜੂਨ ਨੂੰ ਵਿਸ਼ਵ ਭਰ ਵਿੱਚ ਬਜ਼ੁਰਗਾਂ ਦੇ ਲਈ ਖ਼ਾਸ ਦਿਨ ਯਾਨੀ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁਖ ਮਕਸਦ ਲੋਕਾਂ ਨੂੰ ਬਜ਼ੁਰਗਾਂ ਨਾਲ ਹੋਣ ਵਾਲੇ ਅਪਰਾਧ ਤੇ ਦੁਰਵਿਵਹਾਰ ਪ੍ਰਤੀ ਜਾਗਰੂਕ ਕਰਨਾ ਹੈ।

ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਦਾ ਇਤਿਹਾਸ

ਸਾਲ 2006 ਦੇ ਜੂਨ ਮਹੀਨੇ ਵਿੱਚ ਸੰਯੁਕਤ ਰਾਸ਼ਟਰ ਦੇ ਮਤਾ 66/127 ਦੇ ਨਤੀਜੇ ਵਜੋਂ 15 ਜੂਨ ਨੂੰ ਬਜ਼ੁਰਗਾਂ ਦੇ ਲਈ ਖ਼ਾਸ ਦਿਨ ਐਲਾਨ ਕਰਨ ਦਾ ਫੈਸਲਾ ਲਿਆ ਗਿਆ ਸੀ। ਜਿਸ ਮਗਰੋਂ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 2011 ਵਿੱਚ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਉਣ ਦੀ ਮਾਨਤਾ ਦਿੱਤੀ ਗਈ ਸੀ। ਇਹ ਮਤਾ ਉਦੋਂ ਸਾਹਮਣੇ ਆਇਆ ਸੀ ਜਦ ਇੰਟਰਨੈਸ਼ਨਲ ਨੈਟਵਰਕ ਫਾਰ ਪ੍ਰੀਵੈਂਨਸ਼ਨ ਆਫ ਐਲਡ ਐਬਯੂਜ਼ ਨੇ ਜੂਵਨ 2006 'ਚ ਇਸ ਦਿਨ ਨੂੰ ਮਨਾਉਣ ਦੀ ਅਪੀਲ ਕੀਤੀ ਸੀ।

ਇਸ ਸਾਲ ਦਾ ਥੀਮ

ਕਿਉਂਕਿ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਬਜ਼ੁਰਗਾਂ ਨਾਲ ਹੋਣ ਵਾਲੇ ਮਾੜੇ ਵਿਵਹਾਰ ਦੇ ਮੁੱਦੇ ਪ੍ਰਤੀ ਜਾਗਰੂਕ ਕਰਨ ਲਈ ਸਮਰਪਿਤ ਹੈ। ਇਸ ਲਈ ਇਹ ਸਾਲ ਇਹ ਦਿਨ "ਇਨਸਾਫ ਤੱਕ ਪਹੁੰਚ" ਦੀ ਥੀਮ 'ਤੇ ਮਨਾਇਆ ਜਾ ਰਿਹਾ ਹੈ।

ਜਿਆਦਾ ਸਾਵਧਾਨ ਰਹਿਣ ਬਜ਼ੁਰਗ

ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇੱਕ ਸੂਚਨਾ ਦੇ ਮੁਤਾਬਕ ਇਸ ਸਾਲ ਵਿਸ਼ਵ ਬਜ਼ੁਰਗ ਦੁਰਵਿਵਹਾਰ ਦਿਵਸ ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਮਾਹਰਾਂ ਨੇ ਬਜ਼ੁਰਗਾਂ ਨੂੰ ਕੋਰੋਨਾ ਵਾਇਰਸ ਤੋਂ ਵੱਧ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ, ਕਿਉਂਕਿ ਉਹ ਇਸ ਦੇ ਪ੍ਰਤੀ ਬੇਹਦ ਸਵੇਂਦਨਸ਼ੀਲ ਹਨ।

ਯੂਨਾਈਟਿਡ ਨੇਸ਼ਨ ਦੇ ਸਕੱਤਰ ਜਨਰਲ ਐਂਟੋਨਿਯੋ ਗੁਰਤੋਸ ਦੇ ਮੁਤਾਬਕ ਕੋਰੋਨਾ ਮਹਾਂਮਾਰੀ ਦੁਨਿਆ ਭਰ ਦੇ ਉਮਰਦਰਾਜ ਲੋਕਾਂ ਵਿਚਾਲੇ ਡਰ ਤੇ ਮੁਸ਼ਕਲਾਂ ਵਧਾ ਰਹੀ ਹੈ। ਖ਼ਾਸਤੌਰ 'ਤੇ ਬਜ਼ੁਰਗਾਂ ਤੇ ਉਨ੍ਹਾਂ ਦੀ ਸਿਹਤ ਤੇ ਇਸ ਦਾ ਭਾਰੀ ਅਸਰ ਪੈ ਰਿਹਾ ਹੈ। ਇਹ ਹੀ ਨਹੀਂ ਸਗੋਂ ਸੰਕਰਮਣ ਦੇ ਚਲਦੇ ਪੈਦਾ ਹੋਏ ਹਲਾਤਾਂ ਕਾਰਨ ਉਨ੍ਹਾਂ ਨੂੰ ਮਹਿਜ਼ ਆਰਥਿਕ ਤੰਗੀ ਹੀ ਨਹੀਂ ਬਲਕਿ ਭੇਦਭਾਵ ਤੇ ਇੱਕਲੇਪਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸਕਰ ਵਿਕਾਸਸ਼ੀਲ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਬਜ਼ੁਰਗਾਂ 'ਤੇ ਭਿਆਨਕ ਅਸਰ ਪਿਆ ਹੈ।

ਦੁਨੀਆਂ ਭਰ 'ਚ ਬਜ਼ੁਰਗਾਂ ਦੀ ਹਾਲਤ

ਦੁਨੀਆ ਭਰ ਵਿੱਚ ਬਜ਼ੁਰਗਾਂ ਦੀ ਆਬਾਦੀ ਵਧੀ ਹੈ, ਇਸ ਦੌਰਾਨ ਉਨ੍ਹਾਂ ਨਾਲ ਮਾੜੇ ਵਿਵਹਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਹ ਇੱਕ ਗੰਭੀਰ ਸਮਾਜਿਕ ਬੁਰਾਈ ਹੈ , ਜੋ ਮਾਨਵ ਅਧਿਕਾਰਾਂ ਨੂੰ ਪ੍ਰਭਾਵਤ ਕਰਦੀ ਹੈ। ਵੱਧੀ ਹੋਏ ਆਬਾਦੀ ਤੇ ਸਿਹਤ ਸੁਵਿਧਾਵਾਂ ਦੇ ਨਤੀਜੇ ਵਜੋਂ ਬਜ਼ੁਰਗਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਆਮ ਗੱਲ ਹੈ, ਪਰ ਸਮੱਸਿਆ ਇਹ ਹੈ ਕਿ ਬਜ਼ੁਰਗਾਂ ਦੇ ਨਾਲ ਲਗਾਤਾਰ ਦਰਵਿਵਹਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

ਬਜ਼ੁਰਗਾਂ ਨਾਲ ਹੋਣ ਵਾਲੇ ਅਪਰਾਧ

ਮੌਜੂਦਾ ਸਮੇਂ ਵਿੱਚ ਬਜ਼ੁਰਗਾਂ ਨਾਲ ਮਾੜਾ ਵਿਵਹਾਰ, ਸਾਰੀਰਕ ਤੇ ਜਿਨਸੀ ਸ਼ੋਸ਼ਣ, ਸਮਾਜਿਕ , ਮਨੋਵਿਗਿਆਨਕ ਤੇ ਆਰਥਿਕ ਸ਼ੋਸ਼ਣ ਹੁੰਦਾ ਹੈ। ਇਸ ਵਿੱਚ ਬਜ਼ੁਰਗਾਂ ਨੂੰ ਨਜ਼ਰਅੰਦਾਜ ਕਰਨਾ ਵੀ ਸ਼ਾਮਲ ਹੋ ਸਕਦਾ ਹੈ। ਵੱਡੇ ਪੱਧਰ 'ਤੇ ਬਜ਼ੁਰਗਾਂ ਨਾਲ ਹੋਣ ਵਾਲੀਆਂ ਅਪਰਾਧਕ ਘਟਨਾਵਾਂ ਵੱਧ ਰਹੀਆਂ ਹਨ, ਪਰ ਆਮਤੌਰ 'ਤੇ ਇਸ ਸਬੰਧੀ ਮਾਮਲੇ ਘੱਟ ਦਰਜ ਕੀਤੇ ਜਾਂਦੇ ਹਨ। ਕਿਉਂਕਿ ਜਿਆਦਾਤਰ ਮਾਮਲਿਆਂ 'ਚ ਮਾੜਾ ਵਿਵਹਾਰ ਕਰਨ ਵਾਲੇ ਉਨ੍ਹਾਂ ਦੇ ਆਪਣੇ ਰਿਸ਼ਤੇਦਾਰ ਜਾਂ ਉਨ੍ਹਾਂ ਦੇ ਆਪਣੇ ਬੱਚੇ ਹੁੰਦੇ ਹਨ।

ਕੀ ਕਹਿੰਦੇ ਨੇ ਅੰਕੜੇ

ਹੈਲਪਏਜ਼ ਇੰਡੀਆ ਦੀ ਰਿਪੋਰਟ ਦੇ ਮੁਤਾਬਕ- ਬਜ਼ੁਰਗਾਂ ਨੂੰ ਜਿਸ ਤਰ੍ਹਾਂ ਦੇ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ- ਤਿਰਸਕਾਰ-56 ਫੀਸਦੀ, ਗਾਲੀ-ਗਲੌਚ-49 ਫੀਸਦੀ , ਨਜ਼ਰਅੰਦਾਜ-33 ਫੀਸਦੀ। ਜਿਆਦਾਤਰ ਲੋਕਾਂ ਨੂੰ ਲਗਤਾ ਹੈ ਕਿ ਨੂੰਹਾਂ ਸੱਸ-ਸੁੱਹਰੇ ਨਾਲ ਮਾੜਾ ਵਰਤਾਅ ਕਰਦੀਆਂ ਹਨ, ਪਰ ਹੈਲਪਏਜ਼ ਇੰਡੀਆ ਦੀ ਰਿਪੋਰਟ ਦੀ ਮੰਨੀਏ ਤਾਂ ਨੂੰਹਾਂ ਵੱਲੋਂ ਸੱਸ-ਸੁੱਹਰੇ ਨਾਲ ਮਾੜੇ ਵਿਵਹਾਰ ਦੇ ਕੇਸ ਮਹਿਜ਼ 38 ਫੀਸਦੀ ਹਨ ਜਦੋਂ ਆਪਣੇ ਹੀ ਮਾਪਿਆਂ ਦਾ ਸ਼ੋਸ਼ਣ ਕਰਨ ਵਾਲੇ ਮੁੰਡਿਆਂ ਦੇ ਕੇਸਾਂ ਦੀ ਗਿਣਤੀ 57 ਫੀਸਦੀ ਹੈ।

ਬਜ਼ੁਰਗਾਂ ਨਾਲ ਹੋ ਰਹੇ ਵਿਵਹਾਰ ਨੂੰ 6 ਹਿੱਸਿਆਂ 'ਚ ਵੰਡੀਆ ਗਿਆ ਹੈ।

  • ਸੰਰਚਨਾਤਮਕ ਤੇ ਸਮਜਿਕ ਦੁਰਵਿਵਹਾਰ
  • ਨਜ਼ਰਅੰਦਾਜ ਤੇ ਤਿਆਗ ਦੇਣਾ
  • ਸਨਮਾਨ ਨਾ ਕਰਨਾ ਤੇ ਬਜ਼ੁਰਗਾਂ ਦੇ ਪ੍ਰਤੀ ਮਾੜਾ ਵਿਵਹਾਰ
  • ਮਨੋਵਿਗਿਆਨਕ, ਭਾਵਨਾਤਮਕ ਤੇ ਗਾਲੀ ਗਲੌਚ ਕਰਨਾ
  • ਸਰੀਰਕ ਤੌਰ 'ਤੇ ਕੁੱਟਮਾਰ ਕਰਨਾ
  • ਆਰਥਿਕ ਪੱਖੋਂ ਮਾੜਾ ਵਿਵਹਾਰ ਕਰਨਾ

ਬਜ਼ੁਰਗਾਂ ਨੂੰ ਦੁਰਵਿਵਹਾਰ ਤੋਂ ਬਚਾਅ ਲਈ ਕਾਨੂੰਨ

ਭਾਰਤ ਦੀ ਆਬਾਦੀ ਤੇਜ਼ੀ ਨਾਲ ਬੁਢਾਪੇ ਵੱਲ ਵੱਧ ਰਹੀ ਹੈ ਤੇ ਪੂਰੀ ਆਬਾਦੀ ਦਾ 20 ਫੀਸਦੀ ਹਿੱਸਾ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਹੋਵੇਗਾ।

ਬਜ਼ੁਰਗਾਂ ਦੇ ਲਈ ਸਾਲ 2007 'ਚ ਮੈਨਟੇਨੇਂਸ ਐਂਡ ਵੈਲਫੇਅਰ ਆਫ ਪੈਰੰਟਸ ਐਂਡ ਸਿੱਟੀਜ਼ਨ ਐਕਟ ਨਾਂਅ ਦਾ ਕਾਨੂੰਨ ਬਣਾਇਆ ਗਿਆ ਸੀ। ਇਸ 'ਚ ਮਾਤਾ-ਪਿਤਾ ਦੀ ਦੇਖਭਾਲ ਦੇ ਲਈ ਵਿਸ਼ੇਸ਼ ਕਾਨੂੰਨ ਨਿਰਧਾਰਤ ਕੀਤੇ ਗਏ ਹਨ। ਇਸ ਦੇ ਤਹਿਤ ਮਾਪੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ , ਜਿਸ ਦੇ ਚਲਦੇ ਜੇਕਰ ਕੋਰਟ ਚਾਹੇ ਤਾਂ ਬੱਚਿਆਂ ਨੂੰ ਮਾਪਿਆਂ ਦੀ ਦੇਖਭਾਲ ਦਾ ਆਦੇਸ਼ ਦੀ ਸਕਦੀ ਹੈ ਤੇ ਨਾਲ ਹੀ ਮਪਿਆਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਲਈ ਕਹਿ ਸਕਦੀ ਹੈ। ਇਨ੍ਹਾਂ ਹੀ ਨਹੀਂ ਜੇਕਰ ਕੋਈ ਆਪਣੇ ਮਾਪਿਆਂ ਨਾਲ ਦੁਰਵਿਵਹਾਰ ਕਰਦਾ ਹੈ ਜਾਂ ਇੱਕਲੇ ਛੱਡ ਦਿੰਦਾ ਹੈ ਤਾਂ ਮੁਲਜ਼ਮ ਵਿਅਕਤੀ ਨੂੰ 3 ਤੋਂ 6 ਮਹੀਨੇ ਤੱਕ ਜੇਲ ਦੀ ਸਜ਼ਾ ਹੋ ਸਕਦੀ ਹੈ।

ਕੋਰੋਨਾ ਕਾਲ 'ਚ ਬਜ਼ੁਰਗਾਂ ਦੇ ਜੀਵਨ 'ਤੇ ਖ਼ਤਰਾ

ਵਾਇਰਸ ਮਹਾਂਮਾਰੀ ਦੇ ਪ੍ਰਕੋਪ ਤੇ ਉਸ ਮਗਰੋਂ ਲੱਗੇ ਲੌਕਡਾਊਨ ਨੇ ਬੁਜ਼ਰਗਾਂ ਦੀ ਚੁਣੌਤੀਆਂ ਵਧਾ ਦਿੱਤੀਆਂ ਹਨ। ਕੋਰੋਨਾ ਦੇ ਕਾਰਨ ਬਜ਼ੁਰਗਾਂ ਨੂੰ ਮੌਤ ਤੇ ਗੰਭੀਰ ਬਿਮਾਰੀਆਂ ਦਾ ਖ਼ਤਾਰਾ ਵੱਧ ਗਿਆ ਹੈ। ਕੋਰੋਨਾ ਕਾਲ 'ਚ ਸੀਨੀਅਰ ਸੀਟਿਜ਼ਨਸ ਵਿਚਾਲੇ ਸੰਕਰਮਣ ਨੂੰ ਬੇਹਦ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ। ਏਜ਼ਵੈਲ ਫਾਊਂਡੇਸ਼ਨ ਵੱਲੋਂ ਕੀਤੇ ਸਰਵੇ ਮੁਤਾਬ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਲੌਕਡਾਊਨ ਦੇ ਦੌਰਾਨ ਲਗਭਗ 73 ਫੀਸਦੀ ਬਜ਼ੁਰਗਾਂ ਨੂੰ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: SAD PROTEST: ਸ਼੍ਰੋਮਣੀ ਅਕਾਲੀ ਦਲ ਵੱਲੋਂ CM ਰਿਹਾਇਸ਼ ਦਾ ਘਿਰਾਓ, ਸੁਖਬੀਰ ਬਾਦਲ ਸਮੇਤ ਕਈ ਆਗੂ ਹਿਰਾਸਤ 'ਚ

ABOUT THE AUTHOR

...view details