ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਸਾਡੀ ਚਮੜੀ ਪ੍ਰਭਾਵਿਤ ਹੋ ਜਾਂਦੀ ਹੈ। ਲੋਕ ਆਪਣੇ ਚਿਹਰੇ 'ਤੇ ਚਮਕ ਲਿਆਉਣ ਲਈ ਬਹੁਤ ਕੁਝ ਕਰਦੇ ਹਨ, ਪਰ ਆਪਣੇ ਹੱਥਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਸ ਕਰਕੇ ਹੱਥਾਂ 'ਤੇ ਖੁਸ਼ਕੀ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਲਈ ਆਪਣੇ ਹੱਥਾਂ ਦਾ ਨਿਖਾਰ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਹੱਥਾਂ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:-
ਨਾਰੀਅਲ ਜਾਂ ਬਾਦਾਮ ਦਾ ਤੇਲ: ਹਰ ਰਾਤ ਸੌਣ ਤੋਂ ਪਹਿਲਾ ਹੱਥਾਂ 'ਤੇ ਨਾਰੀਅਲ ਜਾਂ ਬਾਦਾਮ ਦਾ ਤੇਲ ਲਗਾਓ। ਇਸ ਨਾਲ ਹੱਥਾਂ ਦੀ ਚਮੜੀ ਮੁਲਾਇਮ ਅਤੇ ਚਮਕਦਾਰ ਬਣੀ ਰਹਿੰਦੀ ਹੈ। ਨਾਰੀਅਲ ਅਤੇ ਬਾਦਾਮ ਦੇ ਤੇਲ 'ਚ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਗੁਣ ਹੱਥਾਂ ਦੀ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਹੱਥਾਂ ਦੀ ਚਮੜੀ ਹਾਈਡ੍ਰੇਟ ਰਹਿੰਦੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾ ਨਾਰੀਅਲ ਜਾਂ ਬਾਦਾਮ ਦਾ ਤੇਲ ਹੱਥਾਂ 'ਤੇ ਲਗਾਉਣ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ ਅਤੇ ਚਮੜੀ ਚਮਕਦਾਰ ਅਤੇ ਮੁਲਾਇਮ ਬਣੀ ਰਹਿੰਦੀ ਹੈ।