ਹੈਦਰਾਬਾਦ:ਸਾਡੇ ਸਰੀਰ ਨੂੰ ਦਿਮਾਗ ਕੰਟਰੋਲ ਕਰਦਾ ਹੈ। ਅਸੀ ਆਪਣੇ ਦਿਮਾਗ ਨਾਲ ਮੁਸ਼ਕਲ ਤੋਂ ਵੀ ਮੁਸ਼ਕਲ ਕੰਮ ਪੂਰਾ ਕਰ ਲੈਂਦੇ ਹਾਂ। ਪਰ ਕਈ ਵਾਰ ਸਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਅਸੀਂ ਕੁਝ ਸੋਚ-ਸਮਝ ਨਹੀਂ ਪਾ ਰਹੇ ਹੁੰਦੇ। ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉ ਹੁੰਦਾ ਹੈ? ਦਰਅਸਲ ਜ਼ਿੰਦਗੀ ਵਿੱਚ ਕਈ ਪਰੇਸ਼ਾਨੀਆਂ ਆਉਣ ਤੋਂ ਬਾਅਦ ਸਾਡਾ ਦਿਮਾਗ ਠੀਕ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਹਾਲਾਂਕਿ ਇਸਦੇ ਪਿੱਛੇ ਸਿਰਫ ਇੱਕ ਹੀ ਕਾਰਨ ਜਿੰਮੇਵਾਰ ਨਹੀਂ ਹੈ ਸਗੋਂ ਖਾਣ-ਪੀਣ ਨਾਲ ਜੁੜੀਆਂ ਕੁਝ ਖਰਾਬ ਆਦਤਾਂ ਵੀ ਇਸਦਾ ਕਾਰਨ ਹੋ ਸਕਦੀਆਂ ਹਨ। ਇਨ੍ਹਾਂ ਖਰਾਬ ਆਦਤਾਂ ਦਾ ਤੁਹਾਡੇ ਦਿਮਾਗ 'ਤੇ ਵੀ ਬੂਰਾ ਅਸਰ ਪੈਂਦਾ ਹੈ।
ਕਿਸੇ ਕੰਮ 'ਚ ਮਨ ਨਹੀਂ ਲੱਗ ਰਿਹਾ, ਤਾਂ ਇਨ੍ਹਾਂ ਆਦਤਾਂ ਨੂੰ ਛੱਡੋ:
ਸਵੇਰ ਦਾ ਭੋਜਨ ਛੱਡਣਾ:ਕੁਝ ਲੋਕਾਂ ਨੇ ਸਵੇਰ ਨੂੰ ਕੰਮ 'ਤੇ ਜਾਣਾ ਹੁੰਦਾ ਹੈ। ਇਸ ਲਈ ਲੋਕ ਹਮੇਸ਼ਾ ਜਲਦਬਾਜ਼ੀ ਵਿੱਚ ਰਹਿੰਦੇ ਹਨ। ਇਸ ਜਲਦੀ ਦੇ ਕਾਰਨ ਲੋਕ ਸਵੇਰ ਦਾ ਭੋਜਨ ਨਹੀਂ ਖਾਂਦੇ। ਸਵੇਰ ਦੇ ਭੋਜਨ ਨੂੰ ਦਿਨ ਦਾ ਸਭ ਤੋਂ ਜਰੂਰੀ ਹਿੱਸਾ ਮੰਨਿਆ ਜਾਂਦਾ ਹੈ। ਪਰ ਇਹ ਜਾਣਦੇ ਹੋਏ ਵੀ ਕੁਝ ਲੋਕ ਸਵੇਰ ਦਾ ਭੋਜਨ ਨਹੀਂ ਖਾਂਦੇ। ਜਿਸ ਕਾਰਨ ਦਿਮਾਗ ਕੰਮਜ਼ੋਰ ਮਹਿਸੂਸ ਕਰਨ ਲੱਗਦਾ ਹੈ ਅਤੇ ਤੁਸੀਂ ਕੁਝ ਸੋਚ ਨਹੀਂ ਪਾਉਦੇ।