ਤਰਨ ਤਾਰਨ : ਖਡੂਰ ਸਾਹਿਬ ਦੇ ਇਕ ਨੌਜਵਾਨ ਵਲੋਂ ਆਪਣੇ ਉੱਤੇ ਲੱਗੇ ਚੋਰੀ ਦੇ ਦੋਸ਼ਾਂ ਤੋਂ ਤੰਗ ਹੋ ਕੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਹਜ਼ਾਰ ਦੇ ਇਲਜ਼ਾਮ ਲਾਏ ਜਾਣ ਤੋਂ ਦੁਖੀ ਨੌਜਵਾਨ ਨੇ ਮਾਰੀ ਦਰਿਆ (young man jumped into the beas river) ਵਿੱਚ ਛਾਲ, ਪੁਲਿਸ ਵਲੋਂ 4 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ, ਪਰਿਵਾਰਕ ਮੈਂਬਰਾ ਦਾ ਦੋਸ਼ ਹੈ ਕਿ ਸਾਡੇ ਲੜਕੇ ਨੂੰ ਮਾਰ ਕੇ ਦਰਿਆ ਵਿਚ ਸੁੱਟਿਆ ਗਿਆ ਹੈ।
ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਉੱਤੇ ਪੰਜ ਹਜ਼ਾਰ ਰੁਪਏ ਚੋਰੀ ਦਾ ਇਲਜ਼ਾਮ ਲੱਗੇ ਜਾਣ ਤੋਂ ਦੁਖੀ ਹੋਕੇ ਦਰਿਆ ਬਿਆਸ ਵਿੱਚ ਛਾਲ ਮਾਰੀ ਦਿੱਤੀ ਗਈ। ਇਸ ਦੇ ਚੱਲਦੇ ਪੁਲਿਸ ਵਲੋਂ 4 ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ (tarn taran suicide case) ਹੈ। ਨੌਜਵਾਨ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਵੱਡੇ ਲੜਕੇ ਗੁਰਲਾਲ ਸਿੰਘ ਦੀ ਉਮਰ 23 ਸਾਲ ਦੇ ਕਰੀਬ ਹੈ। 23 ਤਰੀਕ ਨੂੰ ਗੁਰਲਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਘਰ ਗਿਆ। ਜਿਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਗੁਰਲਾਲ ਸਿੰਘ ਉਪਰ ਗੋਲਕ ਚੋਰੀ ਕਰਨ ਦਾ ਇਲਜਾਮ ਲਗਾਇਆ ਅਤੇ ਅਗਲੇ ਦਿਨ ਸਾਡੇ ਘਰ ਉਲਾਂਭਾ ਦੇਣ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਵਲੋ ਗੁਰਲਾਲ ਸਿੰਘ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੱਤੀਆ ਗਈਆਂ।