ਪੰਜਾਬ

punjab

ETV Bharat / state

ਬਜ਼ੁਰਗ ਨੂੰ ਜਾਤੀ ਸੂਚਕ ਅਪਸ਼ਬਦ ਬੋਲਣ ਤੇ ਕਾਰਵਾਈ ਦੀ ਮੰਗ

BEO ਦਫ਼ਤਰ ਵਿਖੇ ਡਿਊਟੀ ਕਰ ਰਹੇ ਅੰਮ੍ਰਿਤਧਾਰੀ ਸਿੰਘ ਦੀ ਸਟਾਫ਼ ਦੇ ਹੀ ਇੱਕ ਵਿਅਕਤੀ ਵੱਲੋਂ ਦਾੜ੍ਹੀ ਪੁੱਟਣ ਅਤੇ ਉਸ ਨੂੰ ਜਾਤੀ ਸੂਚਕ ਗਾਲੀ ਗਲੋਚ ਕਰਨ ਤੇ ਪੀੜਤ ਵਿਅਕਤੀ ਨੇ ਪ੍ਰਸ਼ਾਸਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Elderly people demand action on racial slurs
Elderly people demand action on racial slurs

By

Published : Jul 10, 2021, 10:38 AM IST

ਤਰਨਤਾਰਨ: ਚੋਹਲਾ ਸਾਹਿਬ ਸਰਹਾਲੀ ਵਿਖੇ BEO ਦਫ਼ਤਰ ਵਿਖੇ ਤੈਨਾਤ ਗੁਰੂ ਸਿੱਖ ਗੁਰਨਾਮ ਸਿੰਘ ਜੋ ਕਿ ਨੀਲੇ ਬਾਣੇ ਵਿੱਚ ਡਿਊਟੀ ਕਰਦਾ ਸੀ। ਇਸ ਦੌਰਾਨ BEO ਦਫ਼ਤਰ ਵਿਖੇ ਤੈਨਾਤ ਸੁਖਪ੍ਰੀਤ ਸਿੰਘ ਜੋ ਕਿ ਅਕਸਰ ਗੁਰਨਾਮ ਸਿੰਘ ਨਾਲ ਰੰਜਿਸ਼ ਰੱਖ ਕੇ ਉਸ ਨੂੰ ਜਾਤੀ ਸੂਚਕ ਗਾਲੀ ਗਲੋਚ ਕਰਦਾ ਸੀ ਅਤੇ ਉਸ ਦੇ ਪਾਏ ਹੋਏ ਬਾਣੇ ਤੇ ਬੋਲਦਾ ਰਹਿੰਦਾ ਸੀ।

Elderly people demand action on racial slurs

ਬੀਤੇ ਦਿਨੀਂ ਉਸਨੇ ਬਜ਼ੁਰਗ ਗੁਰਨਾਮ ਸਿੰਘ ਨਾਲ ਜਿੱਥੇ ਧੱਕਾ ਮੁੱਕੀ ਕੀਤੀ ਅਤੇ ਉਸ ਨੂੰ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਅਤੇ ਦਾੜ੍ਹੀ ਪੁੱਟਣ ਦੀ ਧਮਕੀ ਵੀ ਦਿੱਤੀ। ਇਸ ਸਬੰਧੀ ਬਜ਼ੁਰਗ ਨੇ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਗੁਰਨਾਮ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੁਖਪ੍ਰੀਤ ਤੇ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।

ਦੂਜੇ ਪਾਸੇ ਸੁਖਪ੍ਰੀਤ ਨਾਲ ਗੱਲਬਾਤ ਕਰਨ ਤੇ ਉਸ ਨੇ ਕਿਹਾ ਕਿ ਗੁਰਨਾਮ ਸਿੰਘ ਉਸ ਤੇੇ ਬੇਬੁਨਿਆਦ ਦੋਸ਼ ਲਾ ਰਿਹਾ ਹੈ। ਉਸ ਨੇ ਨਾ ਹੀ ਕੋਈ ਅਪਸ਼ਬਦ ਬੋਲੇ ਹਨ ਅਤੇ ਨਾ ਹੀ ਦਾੜੀ ਪੁੱਟਣ ਦੀ ਧਮਕੀ ਦਿੱਤੀ ਹੈ।

ਇਹ ਵੀ ਪੜੋ: ਬੇਅਦਬੀ ਮਾਮਲੇ 'ਚ ਇਨਸਾਫ਼ ਸਿਰਫ਼ ਭਾਜਪਾ ਹੀ ਦਵਾ ਸਕਦੀ ਹੈ: ਸੋਮ ਪ੍ਰਕਾਸ਼

ABOUT THE AUTHOR

...view details