ਤਰਨਤਾਰਨ:ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ (Continuous rains in Punjab) ਕਾਰਨ ਲੋਕਾਂ ਲਈ ਮੁਸਿਬਤ ਬਣਿਆ ਹੋਇਆ ਹੈ। ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭੂਰਾ ਕਰੀਮਪੁਰਾ (Bhura Karimpura is a village under Halka Khemkaran) ਦੇ ਸਰਕਾਰੀ ਐਲੀਮੈਂਟਰੀ ਮਿਡਲ ਸਮਾਰਟ ਸਕੂਲ (Government Elementary Middle Smart School) ਨੂੰ ਜਾਣ ਵਾਲੇ ਰਸਤੇ ਵਿੱਚ ਬਰਸਾਤਾਂ ਦੇ ਸਮੇਂ ਤਕਰੀਬਨ 4 -5 ਫੁੱਟ ਪਾਣੀ ਖੜ੍ਹ ਜਾਂਦਾ ਹੈ। ਜਿਸ ਨਾਲ ਸਕੂਲ ਜਾਣ ਵਾਲੇ ਬੱਚੇ, ਅਧਿਆਪਕ ਅਤੇ ਉੱਥੇ ਮਿਡ ਡੇ ਮੀਲ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਾਫੀ ਤਕਲੀਫ ਦਾ ਸਾਹਮਣਾ ਕਰਨਾਂ ਪੈਦਾਂ ਹੈ।
ਇਹ ਸਾਰੇ ਕੰਧਾ ਟੱਪ ਕੇ ਸਕੂਲ (school) ਆਉਂਣ ਲਈ ਮਜ਼ਬੂਰ ਹਨ। ਦਰਅਸਲ ਸਕੂਲ ਦੇ ਨਜਦੀਕ ਇੱਕ ਛੱਪੜ ਹੈ, ਜਦੋਂ ਵੀ ਹਰ ਸਾਲ ਮੀਹ ਪੈਦੇਂ ਹਨ, ਤਾਂ ਛੱਪੜ ਵਿੱਚ ਪਾਣੀ ਦਾ ਚੜਾਅ ਜਿਆਦਾ ਹੋਣ ਕਾਰਨ ਪਾਣੀ ਸਕੂਲ ਦੇ ਦਰਵਾਜੇ ਅੱਗੇ ਅਤੇ ਸਕੂਲ ਦੇ ਅੰਦਰ ਆ ਜਾਂਦਾ ਹੈ ਤੇ ਤਕਰੀਬਨ 10 -15 ਦਿਨ ਰਸਤਾ ਸਾਫ਼ ਨਹੀਂ ਹੁੰਦਾ। ਇਸ ਮੌਕੇ ਸਕੂਲ ਵਿੱਚ ਪੁੱਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਲਬੀਰ ਸਿੰਘ ਭੂਰਾ ਨੇ ਇਸ ਸਾਰੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।