ਪੰਜਾਬ

punjab

ETV Bharat / state

ਸ੍ਰੀ ਮੁਕਤਸਰ ਸਾਹਿਬ ਦੀ ਇਸ ਧੀ ਨੇ ਕੀਤਾ ਇਲਾਕੇ ’ਤੇ ਪਰਿਵਾਰ ਦਾ ਨਾਂਅ ਰੋਸ਼ਨ

ਜ਼ਿਲ੍ਹੇ ਦੀ ਧੀ ਨੈਨਾ ਨੇ ਛੋਟੀ ਉਮਰ ਚ ਆਪਣੀ ਮਿਹਨਤ ਸਦਕਾ ਉਹ ਮੁਕਾਮ ਹਾਸਿਲ ਕਰ ਲਿਆ ਹੈ ਜਿਸਨੂੰ ਹਾਸਿਲ ਕਰਨ ਲਈ ਲੋਕਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਨੈਨਾ ਨੇ ਆਪਣੀ ਕੜੀ ਮਿਹਨਤ ਨਾਲ ਅੱਜ ਆਪਣੀ ਸੁਪਣੇ ਨੂੰ ਪੂਰਾ ਕਰ ਲਿਆ ਹੈ। ਨੈਨਾ ਨੇ ਮਿਹਨਤ ਸਦਕਾ ਛੋਟੀ ਉਮਰ ਚ ਮਾਡਲਿੰਗ ਅਤੇ ਐਕਰਿੰਗ ਚ ਪੈਰ ਰੱਖਿਆ।

ਤਸਵੀਰ
ਤਸਵੀਰ

By

Published : Mar 15, 2021, 4:43 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੀ ਧੀ ਨੈਨਾ ਨੇ ਛੋਟੀ ਉਮਰ 'ਚ ਆਪਣੀ ਮਿਹਨਤ ਸਦਕਾ ਉਹ ਮੁਕਾਮ ਹਾਸਿਲ ਕਰ ਲਿਆ ਹੈ ਜਿਸਨੂੰ ਹਾਸਿਲ ਕਰਨ ਲਈ ਲੋਕਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਨੈਨਾ ਨੇ ਆਪਣੀ ਕੜੀ ਮਿਹਨਤ ਨਾਲ ਅੱਜ ਆਪਣੇ ਸੁਪਣੇ ਪੂਰਾ ਕਰ ਲਏ ਹਨ।

ਦੱਸ ਦਈਏ ਕਿ ਨੈਨਾ ਅਰੋੜਾ ਜੋ ਕਿ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੈ। ਜਿਨ੍ਹਾਂ ਨੇ ਮਿਹਨਤ ਸਦਕਾ ਛੋਟੀ ਉਮਰ 'ਚ ਮਾਡਲਿੰਗ ਅਤੇ ਐਂਕਰਿੰਗ 'ਚ ਪੈਰ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।

ਸ੍ਰੀ ਮੁਕਤਸਰ ਸਾਹਿਬ

ਪਾਪਾ ਨੂੰ ਦੇਖਦੇ ਹੋਏ ਹੋਈ ਹਾਂ ਵੱਡੀ: ਨੈਨਾ

ਨੈਨਾ ਦਾ ਕਹਿਣਾ ਹੈ ਕਿ ਉਹ ਛੋਟੇ ਹੁੰਦਿਆਂ ਆਪਣੇ ਪਾਪਾ ਨੂੰ ਦੇਖਦੀ ਆਈ ਹੈ ਉਨ੍ਹਾਂ ਦੇ ਪਾਪਾ ਦੂਰਦਰਸ਼ਨ 'ਚ ਐਕਰਿੰਗ ਕਰਦੇ ਹਨ। ਉਨ੍ਹਾਂ ਦੀ ਹੀ ਦੇਖਰੇਖ 'ਚ ਉਹ ਵੱਡੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਕੂਲ 'ਚ ਪੜ੍ਹਾਈ ਦੇ ਨਾਲ-ਨਾਲ ਕਈ ਮੁਕਾਬਲਿਆਂ 'ਚ ਵੀ ਹਿੱਸਾ ਲਿਆ। ਇਸ ਦੌਰਾਨ ਉਹ ਆਪਣੇ ਪਾਪਾ ਵੱਲੋਂ ਲਿਖੀਆਂ ਕਵਿਤਾਵਾਂ ਬੋਲਿਆ ਕਰਦੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਿਸਮਤ ਐਕਰਿੰਗ ਅਤੇ ਮਾਡਲਿੰਗ 'ਚ ਅਜਮਾਈ, ਜਿਸ ਪਿੱਛੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਨੈਨਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਕਈ ਫਿਲਮਾਂ 'ਚ ਕੰਮ ਕੀਤਾ ਹੈ ਜਿਸ ’ਚ ਫਿਲਮ ਆਤਿਸ਼ਬਾਜੀ ਸਭ ਤੋਂ ਜ਼ਿਆਦਾ ਹਿੱਟ ਫ਼ਿਲਮ ਰਹੀ।

ਨੈਨਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆ ਦੇ ਸਿਹਰ ਬੰਨ੍ਹਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੀ ਧੀ ਨੂੰ ਅੱਗੇ ਵਧਣ ਦੇਣਾ ਚਾਹੀਦਾ ਹੈ। ਆਪਣੀ ਧੀ ਦਾ ਹਰ ਕਿਸੇ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਪੂਰੇ ਕਰ ਸਕਣ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਵੀ ਕੁੜੀਆਂ 'ਤੇ ਗਲਤ ਨਜ਼ਰਾਂ ਰੱਖਦੇ ਹਨ, ਇਸ 'ਚ ਕਸੂਰ ਕੁੜੀਆਂ ਦਾ ਨਹੀਂ ਹੁੰਦਾ ਸਗੋਂ ਦੇਖਣ ਵਾਲੇ ਨਜ਼ਰੀਏ 'ਚ ਹੁੰਦਾ ਹੈ।

ABOUT THE AUTHOR

...view details