ਪੰਜਾਬ

punjab

ETV Bharat / state

ਨਵਜੋਤ ਸਿੰਘ ਸਿੱਧੂ ਨੇ ਕੁੱਝ ਗ਼ਲਤ ਨਹੀ ਕਿਹਾ: ਨਵਜੋਤ ਕੌਰ ਲੰਬੀ - ਪੰਜਾਬ

ਨਵਜੋਤ ਕੌਰ ਲੰਬੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ। ਸੁਖਪਾਲ ਸਿੰਘ ਖਹਿਰਾ, ਨਵਜੋਤ ਸਿੰਘ ਸਿੱਧੂ ਦਾ ਲਿਆ ਸਮਰਥਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਕੀਤੇ ਸਵਾਲ।

ਨਵਜੋਤ ਕੌਰ ਲੰਬੀ

By

Published : Feb 20, 2019, 2:06 PM IST

ਸ੍ਰੀ ਮੁਕਤਸਰ ਸਾਹਿਬ: ਨਵਜੋਤ ਕੌਰ ਲੰਬੀ ਨੇ ਖਹਿਰਾ ਦਾ ਸਮਰਥਨ ਕਰਦੇ ਹੋਏ ਆਪਣੀ ਫੇਸਬੁੱਕ ਅਕਾਉਂਟ 'ਤੇ ਇੱਕ ਵੀਡੀਉ ਸ਼ੇਅਰ ਕੀਤੀ ਹੈ। ਇਸ ਵੀਡੀਉ ਵਿੱਚ ਪੁਲਵਾਮਾ ਹਮਲੇ ਦੀ ਨਿੰਦਾ ਕਰਨ ਦੇ ਨਾਲ-ਨਾਲ ਉਸ ਨੇ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਵਲੋਂ ਦਿੱਤੇ ਬਿਆਨਾਂ ਦੇ ਹੁੰਦੇ ਵਿਰੋਧ ਬਾਰੇ ਕਿਹਾ ਕਿ ਦੋਵਾਂ ਨੇ ਕੁੱਝ ਵੀ ਗ਼ਲਤ ਨਹੀਂ ਕਿਹਾ ਹੈ।

ਸਿੱਧੂ ਤੇ ਖਹਿਰਾ ਦੇ ਪੱਖ ਵਿੱਚ ਨਵਜੋਤ ਕੌਰ ਲੰਬੀ,ਵੇਖੋ
ਨਵਜੋਤ ਲੰਬੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕੁੱਝ ਗ਼ਲਤ ਨਹੀ ਕਿਹਾ ਸੀ। ਉਨ੍ਹਾਂ ਨੇ ਸਿਰਫ਼ ਸੱਮਸਿਆਂ ਦਾ ਹੱਲ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਦੀ ਪਾਈ ਜੱਫੀ 'ਤੇ ਬੋਲਦਿਆ ਕਿਹਾ ਕਿ ਜੇਕਰ ਉਨ੍ਹਾਂ ਦੀ ਜੱਫੀ ਉੱਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜੱਫੀ ਉੱਤੇ ਕਿਉ ਨਹੀ ਕੋਈ ਬੋਲ ਰਿਹਾ?ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਣੇ ਮਹਿਮਾਨਾਂ ਦੀ ਜੱਫੀ 'ਤੇ ਸਵਾਲ ਕਿਉ ਨਹੀ। ਕਰਤਾਰਪੁਰ ਲਾਂਘੇ ਬਾਰੇ ਕਿਹਾ ਕਿ ਜੇ ਨਵਜੋਤ ਸਿੱਧੂ ਵਲੋਂ ਲਾਂਘਾਂ ਖੁਲ੍ਹਣ ਦੀ ਗੱਲ ਕੀਤੀ ਤਾਂ ਉਸ ਨੂੰ ਦੇਸ਼ ਧਰੋਹੀ ਕਿਹਾ ਗਿਆ ਪਰ ਜੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਤਾਂ ਉਹ ਦੇਸ਼ ਭਗਤ। ਇਸ ਤੋ ਬਾਅਦ ਨਵਜੋਤ ਕੌਰ ਲੰਬੀ ਨੇ ਸੁਖਪਾਲ ਖਹਿਰਾ ਦੇ ਹੱਕ ਵਿੱਚ ਬੋਲਦਿਆ ਕਿਹਾ ਕਿ ਖਹਿਰਾ ਨੇ ਰਿਪੋਰਟਾਂ ਦੇ ਆਧਾਰ 'ਤੇ ਹੀ ਗੱਲ ਕਹੀ ਸੀ।

ABOUT THE AUTHOR

...view details