ਠੰਡ ਦੇ ਬਾਵਜੂਦ ਸੰਗਤ ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਨਤਮਸਤਕ ਸ੍ਰੀ ਮੁਕਤਸਰ ਸਾਹਿਬ :ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਅਤੇ ਮਕਰ ਸੰਕ੍ਰਾਂਤੀ ਦੇ ਮੱਦੇਨਜ਼ਰ ਲਗਾਏ ਜਾ ਰਹੇ ਮਾਘੀ ਮੇਲੇ ਕਾਰਨ ਅੱਜ ਸਵੇਰ ਤੋਂ ਹੀ ਦੇਸ਼-ਵਿਦੇਸ਼ ਦੀਆਂ ਪਿਆਰੀਆਂ ਸੰਗਤਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਵਿਖੇ ਮੱਥਾ ਟੇਕਿਆ। ਮਕਰ ਸੰਕ੍ਰਾਂਤੀ ਦੇ ਮੌਕੇ ਸੰਗਤਾਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਝੀਲ 'ਚ ਇਸ਼ਨਾਨ ਕੀਤਾ। ਇਹ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ, ਪਰ ਦੁਨੀਆ ਭਰ 'ਚ ਮਸ਼ਹੂਰ ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ 'ਚ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਾ ਇਤਿਹਾਸਿਕ ਅਸਥਾਨ ਇੱਥੇ ਹੈ।
ਸੀਐਮ ਮਾਨ ਨੇ ਸ਼ਹੀਦਾਂ ਨੂੰ ਕੀਤਾ ਯਾਦ:ਮਾਘੀ ਤੇ ਸੰਗਰਾਦ ਦੇ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦੇ ਹੋਏ, ਜਿੱਥੇ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕੀਤਾ, ਉੱਥੇ ਹੀ ਆਪਣੇ ਇਤਿਹਾਸ ਨਾਲ ਜੁੜਨ ਦੀ ਗੱਲ ਆਖੀ।
ਖਿਦਰਾਣੇ ਦੀ ਢਾਬ ਵਿਖੇ ਹੋਈ ਜੰਗ ਜਿਸ ਨੇ ਖਿਦਰਾਣੇ ਨੂੰ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਦਾ ਦਰਜਾ ਦੇ ਦਿੱਤਾ। ਅੱਜ ਸਮੂਹ ਸ਼ਹੀਦਾਂ ਦੀ ਯਾਦ ‘ਚ ਮਨਾਏ ਜਾਂਦੇ ਮਾਘੀ ਦੇ ਜੋੜ ਮੇਲੇ ਮੌਕੇ ਦੂਰੋਂ ਨੇੜਿਓਂ ਗੁਰੂ ਚਰਨਾਂ ‘ਚ ਨਤਮਸਤਕ ਹੋਣ ਆ ਰਹੀਆਂ ਸਮੂਹ ਸਿੱਖ ਸੰਗਤਾਂ ਦੇ ਚਰਨਾਂ ‘ਚ ਸਤਿਕਾਰ ਸਹਿਤ ਪ੍ਰਣਾਮ। ਆਓ ਆਪਣੇ ਇਤਿਹਾਸ ਨਾਲ ਜੁੜੀਏ ਤੇ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਈਏ।
ਅਣਮੁੱਲਾ ਇਤਿਹਾਸ: ਸਿੱਖਾਂ ਦੇ ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਜੀਵਨ ਦੀ ਅੰਤਿਮ ਲੜਾਈ ਮੁਗਲਾਂ ਨਾਲ ਇਸੇ ਥਾਂ ਉੱਤੇ ਹੋਈ ਸੀ। ਉੱਥੇ ਹੀ, 40 ਸਿੱਖਾਂ ਦੀ ਤਰਫੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਨਾਂ ਕਿਸੇ ਦਾਅਵੇ ਦੇ ਲਿੱਖਿਆ ਸੀ ਕਿ ਉਹ ਸਾਡੇ ਗੁਰੂ ਨਹੀਂ ਹਨ ਅਤੇ ਅਸੀਂ ਨਹੀਂ, ਤੁਹਾਡੇ ਸਿੱਖ ਨਹੀਂ। ਪਰ, ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ ਹੋਏ, ਉਹ ਖਿਦਰਾਣੇ ਦੀ ਢਾਬ ਤੱਕ ਪਹੁੰਚ ਗਏ ਅਤੇ ਜਦੋਂ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਇੱਥੇ ਪਹੁੰਚੀ। ਉਹ ਇਨ੍ਹਾਂ ਸਿੱਖਾਂ ਨਾਲ ਆਹਮੋ-ਸਾਹਮਣੇ ਹੋਈਆਂ ਜਿਸ ਦੌਰਾਨ 40 ਸਿੱਖ ਸ਼ਹੀਦੀਆਂ ਪਾ ਗਏ। ਮੌਕੇ ਉੱਤੇ 10 ਸਿੱਖ ਮਾਰੇ ਗਏ ਸਨ। ਉਦੋ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆ ਗਏ ਅਤੇ ਦੇਖਿਆ ਕਿ ਉਨ੍ਹਾਂ ਦੇ ਸਿੱਖ ਜੋ ਬਿਨਾਂ ਕਿਸੇ ਦਾਅਵੇ ਦੇ ਉਨ੍ਹਾਂ ਨੂੰ ਛੱਡ ਗਏ ਸਨ, ਉਹ ਸ਼ਹੀਦ ਹੋ ਗਏ ਸਨ।
ਇਸੇ ਜਗ੍ਹਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ, ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਬੇਦਾਵਈਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ’ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਜਗ੍ਹਾ ’ਤੇ ਸ਼ਹੀਦੀ ਪ੍ਰਾਪਤ ਕੀਤੀ।
ਇਤਿਹਾਸਿਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਨੰਦਪੁਰ ਵਿਖੇ ਦਿੱਤਾ ਬੇਦਾਵਾ ਪਾੜ ਕੇ ਉਨ੍ਹਾਂ ਦੀ ਗੁਰੂ ਨਾਲ ਟੁੱਟੀ ਗੰਢੀ ਮੁੜ ਜੁੜ ਗਈ ਸੀ। ਇਸੇ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ। ਮਾਘੀ ਮੌਕੇ ਇੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਚਾਹੇ ਠੰਡ ਕਾਰਨ ਪਾਰਾ ਜਿੰਨਾ ਮਰਜ਼ੀ ਹੇਠਾਂ, ਤਾਂ ਵੀ ਸੰਗਤ ਇੱਥੇ ਇਸ਼ਨਾਨ ਜ਼ਰੂਰ ਕਰਦੀ ਹੈ।