ਪੰਜਾਬ

punjab

By

Published : May 17, 2021, 6:04 PM IST

ETV Bharat / state

ਮੁਕਤਸਰ ‘ਚ ਕੋਰੋਨਾ ਕਾਰਨ ਰੋਜ਼ਾਨਾਂ ਹੋ ਰਹੀਆਂ 3 ਤੋਂ 4 ਮੌਤਾਂ

ਕੋੋਰੋਨਾ ਕਾਰਨ ਸੂਬੇ ਚ ਮੌਤਾਂ ਦਾ ਅੰਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਚ ਵੀ ਕੋੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਕਰਕੇ ਮ੍ਰਿਤਕਾਂ ਦੇ ਸਸਕਾਰ ਲਈ ਖਾਸ ਤਰ੍ਹਾਂ ਦੇ ਪ੍ਰਬੰਧ ਵੀ ਕੀਤੇ ਗਏ ਹਨ।

ਮੁਕਤਸਰ ‘ਚ ਕੋਰੋਨਾ ਕਾਰਨ ਰੋਜ਼ਾਨਾਂ ਹੋ ਰਹੀਆਂ 3 ਤੋਂ 4 ਮੌਤਾਂ
ਮੁਕਤਸਰ ‘ਚ ਕੋਰੋਨਾ ਕਾਰਨ ਰੋਜ਼ਾਨਾਂ ਹੋ ਰਹੀਆਂ 3 ਤੋਂ 4 ਮੌਤਾਂ

ਸ੍ਰੀ ਮੁਕਤਸਰ ਸਾਹਿਬ :ਕੋਰੋਨਾ ਮਹਾਂਮਾਰੀ ਕਰਕੇ ਮੁਕਤਸਰ ਜ਼ਿਲ੍ਹੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਸ਼ਿਵ ਤਾਂਬੇ ਵਿੱਚ ਹਰ ਰੋਜ਼ ਤਿੰਨ ਚਾਰ ਸਸਕਾਰ ਕੀਤੇ ਜਾ ਰਹੇ।

ਮੁਕਤਸਰ ‘ਚ ਕੋਰੋਨਾ ਕਾਰਨ ਰੋਜ਼ਾਨਾਂ ਹੋ ਰਹੀਆਂ 3 ਤੋਂ 4 ਮੌਤਾਂ

ਕੋਰੋਨਾ ਦਾ ਵਧਦਾ ਜਾ ਰਿਹਾ ਕਹਿਰ
ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ਚ ਫੈਲ ਚੁੱਕਿਆ ਹੈ। ਹੁਣ ਲਗਾਤਾਰ ਦੁਬਾਰਾ ਪੰਜਾਬ ਵਿਚ ਵੀ ਕੋਰੋਨਾ ਮਹਾਮਾਰੀ ਦੇ ਕੇਸ ਵਧਦੇ ਜਾ ਰਹੇ। ਪੰਜਾਬ ਵਿੱਚ ਲਗਾਤਾਰ ਆਏ ਦਿਨ ਮੌਤਾਂ ਹੋ ਰਹੀਆਂ ਏ ਉਧਰ ਸ੍ਰੀ ਮੁਕਤਸਰ ਸਾਹਿਬ ਵਿੱਚ ਦੋ ਸੌ ਸਤਾਸੀ ਦੇ ਕਰੀਬ ਇਕ ਮਹੀਨੇ ਵਿਚ ਮੌਤਾਂ ਹੋ ਚੁੱਕੀਆਂ ।

'ਰੋਜ਼ਾਨਾ 3-4 ਹੋ ਰਹੀਆਂ ਮੌਤਾਂ'

ਜ਼ਿਲ੍ਹੇ ਦੇ ਜਲਾਲਾਬਾਦ ਰੋਡ ਤੇ ਬਣੇ ਸ਼ਿਵ ਧਾਮਜੇ ਪ੍ਰਧਾਨ ਸ਼ੰਮੀ ਤੇਰੀਆ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵਿੱਚ ਹਰ ਰੋਜ਼ ਕਰੀਬ ਤਿੰਨ ਚਾਰ ਮ੍ਰਿਤਕ ਕੋਰੋਨਾ ਪੀੜਤਾਂ ਦੇ ਸਸਕਾਰ ਕੀਤੇ ਜਾ ਰਹੇ । ਇਸ ਮੌਕੇ ਉਨ੍ਹਾਂ ਦੱਸਿਆ ਕਿ ਕੋੋਰੋਨਾ ਪੀੜਤਾਂ ਦੇ ਸਸਕਾਰ ਲਈਂ ਇਕ ਵੱਖਰੀ ਭੱਠੀ ਲਗਾਈ ਹੈ ।ਉਨਾਂ ਦੱਸਿਆ ਕਿ ਸਸਕਾਰ ਮੌਕੇ ਉਨਾਂ ਦੇ ਵਲੋਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ। ਤਾਂ ਕਿ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।

'ਗੈਸ ਭੱਠੀ ਰਾਹੀਂ ਕੀਤੇ ਜਾ ਰਹੇ ਸਸਕਾਰ'

ਇਸਦੇ ਨਾਲ ਹੀ ਉਨਾਂ ਦੱਸਿਆ ਕਿ ਉਨਾਂ ਵਲੋਂ ਗੈਸ ਵਾਲੀ ਭੱਠੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਲੱਕੜਾਂ ਵੀ ਘੱਟ ਲੋੜ ਪੈਂਦੀ ਹੈ।
ਇਹ ਵੀ ਪੜੋ:ਆਕਸੀਜਨ ਕਾਲਾਬਾਜ਼ਾਰੀ ਕੇਸ: ਦਿੱਲੀ ਪੁਲਿਸ ਨੇ ਮੁਲਜ਼ਮ ਨਵਨੀਤ ਕਾਲੜਾ ਨੂੰ ਕੀਤਾ ਗ੍ਰਿਫ਼ਤਾਰ

ABOUT THE AUTHOR

...view details